ਇਸ ਕੁੜੀ ਦੇ ਬੈਂਕ ਅਕਾਊਂਟ 'ਚ ਅਚਾਨਕ ਹੀ ਆ ਗਏ 30 ਕਰੋੜ, ਬਾਅਦ 'ਚ ਪਤਾ ਲੱਗੀ ਇਹ ਸੱਚਾਈ

12/05/2017 1:08:28 PM

ਸਿਡਨੀ(ਬਿਊਰੋ)— ਅਚਾਨਕ ਕਿਸੇ ਦੇ ਬੈਂਕ ਅਕਾਊਂਟ ਵਿਚ ਕਰੋੜਾਂ ਰੁਪਏ ਆ ਜਾਣ 'ਤੇ ਜਾਂ ਉਹ ਘਬਰਾ ਜਾਵੇਗਾ ਜਾਂ ਫਿਰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛੇਗਾ ਕਿ ਕਿਤੇ ਉਨ੍ਹਾਂ ਨੇ ਤਾਂ ਟਰਾਂਸਫਰ ਨਹੀਂ ਕਰ ਦਿੱਤੇ ਪਰ ਇਕ ਕੁੜੀ ਨੇ ਜੋ ਕੀਤਾ ਉਹ ਹੈਰਾਨ ਕਰਨ ਵਾਲਾ ਹੈ। ਆਸਟ੍ਰੇਲੀਆ ਦੀ ਇਕ ਕੁੜੀ ਦੇ ਅਕਾਊਂਟ ਵਿਚ ਜਿਵੇਂ ਹੀ 30 ਕਰੋੜ ਰੁਪਏ ਆਏ ਤਾਂ ਉਸ ਨੇ ਕਿਸੇ ਨੂੰ ਕੁੱਝ ਨਹੀਂ ਦੱਸਿਆ ਅਤੇ ਸ਼ਾਪਿੰਗ ਕਰ ਲਈ। ਬਿਨਾਂ ਜਾਣੇ ਕਿ ਪੈਸੇ ਕਿਸ ਨੇ ਪਾਏ ਅਤੇ ਕਿੱਥੋਂ ਆਏ ਪਰ ਸੱਚਾਈ ਸਾਹਮਣੇ ਆਈ ਤਾਂ ਕੁੜੀ ਦੇ ਵੀ ਹੋਸ਼ ਉੱਡ ਗਏ।
ਬੈਂਕ ਦੀ ਗਲਤੀ ਨਾਲ ਹੋਈ ਮਾਲਾਮਾਲ
ਸਿਡਨੀ ਯੂਨੀਵਰਸਿਟੀ ਦੀ ਇਕ ਸਟੂਡੈਂਟ ਕ੍ਰਿਸਟੀਨ ਲੀ ਨੇ 2012 ਵਿਚ ਇਕ ਬੈਂਕ ਅਕਾਊਂਟ ਖੋਲਿਆ ਸੀ। ਜਿਸ ਵਿਚ ਜ਼ਿਆਦਾ ਪੈਸੇ ਨਹੀਂ ਰਹਿੰਦੇ ਸਨ ਪਰ ਬੈਂਕ ਦੀ ਇਕ ਗਲਤੀ ਨਾਲ ਉਸ ਦੇ ਅਕਾਊਂਟ ਵਿਚ 30 ਕਰੋੜ ਰੁਪਏ ਆ ਗਏੇ। ਦਰਅਸਲ ਬੈਂਕ ਨੇ ਗਲਤੀ ਨਾਲ ਲੀ ਦੇ ਅਕਾਊਂਟ ਵਿਚ ਅਸੀਮਤ ਓਵਰਡਰਾਫਟ ਦੀ ਸਹੂਲਤ ਦੇ ਦਿੱਤੀ ਸੀ। ਜਿਸ ਤੋਂ ਬਾਅਦ ਅਚਾਨਕ ਉਸ ਦੇ ਅਕਾਊਂਟ ਵਿਚ 30 ਕਰੋੜ ਰੁਪਏ ਆ ਗਏ। ਜਿਵੇਂ ਹੀ ਬੈਂਕ ਨੂੰ ਇਸ ਬਾਰੇ ਵਿਚ ਜਾਣਕਾਰੀ ਮਿਲਦੀ, ਉਸ ਤੋਂ ਪਹਿਲਾਂ ਹੀ ਅਕਾਊਂਟ 'ਚੋਂ 30 ਕਰੋੜ ਰੁਪਏ ਨਿਕਲ ਚੁੱਕੇ ਸਨ।
ਪੈਸਿਆਂ ਨਾਲ ਖਰੀਦੀਆਂ ਮਹਿੰਗੀ ਚੀਜ਼ਾਂ 
ਪੈਸੇ ਕਢਾਉਣ ਤੋਂ ਬਾਅਦ ਲੀ ਨੇ ਗਹਿਣੇ, 100 ਤੋਂ ਵੀ ਜ਼ਿਆਦਾ ਡਿਜ਼ਾਇਨਰ ਹੈਂਡਬੈਗ, ਕੱਪੜੇ ਹੋਰ ਵੀ ਕਈ ਸਾਰਾ ਸਾਮਾਨ ਖਰੀਦਿਆ। ਉਸ ਦੀ ਕਿਸਮਤ ਅਚਾਨਕ ਬਦਲ ਗਈ। ਜਦੋਂ 2015 ਵਿਚ ਬੈਂਕ ਨੂੰ ਇਸ ਗਲਤੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਦੀ ਮਦਦ ਨਾਲ 2016 ਵਿਚ ਲੀ ਨੂੰ ਸਿਡਨੀ ਹਾਵਈਅੱਡੇ ਤੋਂ ਗ੍ਰਿਫਤਾਰ ਕਰਦੇ ਹੋਏ ਉਸ ਉੱਤੇ ਧੋਖੇ ਨਾਲ ਵਿੱਤੀ ਲਾਭ ਚੁੱਕਣ ਦਾ ਇਲਜ਼ਾਮ ਲਗਾਇਆ।
ਉਹ ਉਸ ਸਮੇਂ ਮਲੇਸ਼ੀਆ ਜਾ ਰਹੀ ਸੀ ਪਰ ਹੁਣ ਲੀ ਨੂੰ ਸਾਰੇ ਦੋਸ਼ਾਂ ਤੋਂ ਆਜ਼ਾਦ ਕਰ ਦਿੱਤਾ ਗਿਆ ਹੈ। ਇਸਤਗਾਸਾ ਪੱਖ ਨੇ ਦੋਸ਼ਾਂ ਨੂੰ ਵਾਪਸ ਲੈਣ ਦਾ ਕੋਈ ਕਾਰਨ ਨਹੀਂ ਦੱਸਿਆ। ਲੀ ਨੂੰ ਇਹ ਸੁਣ ਕੇ ਕਾਫੀ ਖੁਸ਼ੀ ਹੋਈ, ਕਿਉਂਕਿ ਹੁਣ ਉਸ ਨੂੰ ਕੋਈ ਪੈਸਾ ਵਾਪਸ ਨਹੀਂ ਕਰਨਾ ਪਏਗਾ। ਬੈਂਕ ਦੀ ਗਲਤੀ ਦੀ ਵਜ੍ਹਾ ਨਾਲ ਲੀ ਉੱਪਰੋਂ ਸਾਰੇ ਚਾਰਜਿਸ ਹਟਾ ਲਏ ਗਏ ਅਤੇ ਉਸ ਨੂੰ ਅਜ਼ਾਦ ਕਰ ਦਿੱਤਾ ਗਿਆ।


Related News