ਭਰਾ ਨੇ ਕੀਤਾ ਬਲਾਤਕਾਰ, ਮਾਂ ਬਣੀ 10 ਸਾਲਾ ਬੱਚੀ

11/06/2018 6:27:30 PM

ਬੋਗੋਟਾ— ਸਿਰਫ 10 ਸਾਲ ਦੀ ਇਕ ਬੱਚੀ ਦੇ ਮਾਂ ਬਣਨ ਦੀ ਘਟਨਾ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਮਾਮਲਾ ਕੋਲੰਬੀਆ ਦਾ ਹੈ ਜਿਥੇ ਇਕ 10 ਸਾਲ ਦੀ ਲੜਕੀ ਨੂੰ ਉਸ ਦੇ ਭਰਾ ਨੇ ਗਰਭਵਤੀ ਕਰ ਦਿੱਤਾ ਸੀ। ਹੁਣ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ ਹੈ। ਮਾਮਲਾ ਕੋਲੰਬੀਆ ਦੇ ਦੱਖਣੀ ਪੱਛਮੀ ਖੇਤਰ ਪਯੋਰਟੋ ਲੈਗਯੂਜ਼ੇਮੋ ਦਾ ਹੈ। ਫਿਲਹਾਲ ਲੜਕੀ ਤੇ ਬੱਚਾ ਦੋਵੇਂ ਹਸਪਤਾਲ 'ਚ ਦਾਖਲ ਹਨ। ਦੋਵਾਂ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
ਡੇਲੀ ਮੇਲ 'ਚ ਛਪੀ ਖਬਰ ਮੁਤਾਬਕ ਲੜਕੀ ਦਾ ਭਰਾ ਕਾਫੀ ਲੰਬੇ ਸਮੇਂ ਤੋਂ ਉਸ ਦਾ ਜਿਨਸੀ ਸੋਸ਼ਣ ਕਰ ਰਿਹਾ ਸੀ। ਫਿਲਹਾਲ ਪੁਲਸ ਨੇ ਲੜਕੇ ਨੂੰ ਫੜ੍ਹਣ ਵਰਗੀ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਦਾ ਕਾਰਨ ਲੜਕੀ ਦੇ ਮਾਤਾ-ਪਿਤਾ ਹਨ। ਮਾਤਾ-ਪਿਤਾ ਨੇ ਆਪਣੇ ਬੇਟੇ ਖਿਲਾਫ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਮਾਮਲੇ 'ਤੇ ਲੜਕੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਆਪਣੀ ਭੈਣ ਨਾਲ ਅਜਿਹਾ ਕੰਮ ਕਰਨ ਵਾਲੇ ਸ਼ਖਸ ਦੀ ਉਮਰ ਫਿਲਹਾਲ ਪਤਾ ਨਹੀਂ ਲੱਗ ਸਕੀ ਹੈ।


Related News