ਇਮਰਾਨ ਦੇ ਆਜ਼ਾਦੀ ਮਾਰਚ ''ਚ ਦੰਗੇ ਕਰਵਾਉਣ ਦੇ ਦੋਸ਼ ''ਚ ਗਿਲਗਿਤ-ਬਾਲਟੀਸਤਾਨ ਦੇ CM ''ਤੇ ਮਾਮਲਾ ਦਰਜ

Saturday, May 28, 2022 - 05:24 PM (IST)

ਇਮਰਾਨ ਦੇ ਆਜ਼ਾਦੀ ਮਾਰਚ ''ਚ ਦੰਗੇ ਕਰਵਾਉਣ ਦੇ ਦੋਸ਼ ''ਚ ਗਿਲਗਿਤ-ਬਾਲਟੀਸਤਾਨ ਦੇ CM ''ਤੇ ਮਾਮਲਾ ਦਰਜ

ਇਸਲਾਮਾਬਾਦ- ਪਾਕਿਸਤਾਨ 'ਚ ਗਿਲਗਿਤ-ਬਾਲਟੀਸਤਾਨ ਦੇ ਮੁੱਖ ਮੰਤਰੀ ਖ਼ਾਲਿਦ ਖੁਰਸ਼ੀਦ 'ਤੇ PTI ਆਜ਼ਾਦੀ ਮਾਰਚ ਦੇ ਦੌਰਾਨ ਰਾਜਧਾਨੀ 'ਚ ਦੰਗੇ ਕਰਵਾਉਣ ਤੇ ਜਨਤਕ ਵਿਵਸਥਾ ਨੂੰ ਵਿਗਾੜਨ ਦੇ ਦੋਸ਼ 'ਚ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਜੀਓ ਨਿਊਜ਼ ਨੇ ਇਹ ਰਿਪੋਰਟ ਦਿੱਤੀ ਹੈ। ਰਿਪੋਰਟ ਦੇ ਮੁਤਾਬਕ ਸ਼੍ਰੀ ਖੁਰਸ਼ੀਦ ਤੇ ਉਨ੍ਹਾਂ ਦੇ ਸੁਰੱਖਿਆ ਪ੍ਰਮੁੱਖ ਤੇ 50 ਪੁਲਸ ਕਰਮਚਾਰੀਆਂ ਦੇ ਨਾਲ ਮੋਟਰਵੇਅ 'ਤੇ ਪੁਲਸ 'ਤੇ ਗੋਲੀਬਾਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਮੁੱਖਮੰਤਰੀ 'ਤੇ ਸਦਰ ਹਸਨ ਅਬਦਾਲ ਪੁਲਸ ਥਾਣੇ 'ਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼੍ਰੀ ਖੁਰਸ਼ੀਦ ਤੇ ਉਨ੍ਹਾਂ ਦੇ ਸੁਰੱਖਿਆ ਦਲ 'ਤੇ ਸਰਕਾਰ ਤੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਤੇ ਪੁਲਸ ਕਰਮਚਾਰੀਆਂ 'ਤੇ ਗੋਲੀਬਾਰੀ ਦਾ ਦੋਸ਼ ਲਾਇਆ ਗਿਆ ਹੈ। ਇਸਲਾਮਾਬਾਦ ਪੁਲਸ ਨੇ ਵੀਰਵਾਰ ਨੂੰ ਮਾਰਚ ਦੇ ਦੌਰਾਨ ਰਾਜਧਾਨੀ 'ਚ ਹੋਏ ਦੰਗਿਆਂ ਨੂੰ ਲੈ ਕੇ PTI ਪ੍ਰਧਾਨ ਇਮਰਾਨ ਖ਼ਾਨ ਤੇ ਹੋਰਨਾਂ ਸਮੇਤ 150 ਲੋਕਾਂ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ।

ਇਸ ਤੋਂ ਇਲਾਵਾ ਅਸਦ ਉਮਰ, ਇਮਰਾਨ ਇਸਮਾਈਲ, ਰਾਜਾ ਖੁਰੱਮ ਨਵਾਜ਼, ਅਲੀ ਅਮੀਨ ਗੰਡਾਪੁਰ ਤੇ ਅਲੀ ਨਵਾਜ਼ ਅਵਾਨ ਸਮੇਤ PTI ਦੇ ਹੋਰਨਾਂ ਨੇਤਾਵਾਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਸਰਕਾਰ ਨੇ ਆਜ਼ਾਦੀ ਮਾਰਚ 'ਚ ਹਿੱਸਾ ਲੈਣ ਵਾਲੇ ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖਮੰਤਰੀ ਮਹਿਮੂਦ ਖ਼ਾਨ ਦੇ ਖ਼ਿਲਾਫ਼ ਵੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।


author

Tarsem Singh

Content Editor

Related News