ਨਵਾਂ ਕਾਨੂੰਨ ਬਣਾਉਣ ਦੀ ਰੌਂਅ 'ਚ ਜਰਮਨੀ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ, 5 ਸਾਲ 'ਚ ਮਿਲੇਗੀ ਨਾਗਰਿਕਤਾ

Tuesday, Dec 06, 2022 - 11:13 AM (IST)

ਜਲੰਧਰ (ਇੰਟਰਨੈਸ਼ਨਲ ਡੈਸਕ)- ਜਰਮਨੀ ਸਰਕਾਰ ਅਪ੍ਰਵਾਸੀਆਂ ਲਈ ਨਾਗਰਿਕਤਾ ਲੈਣ ਦੇ ਨਿਯਮਾਂ ਨੂੰ ਸੁਖਾਲਾ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਹਾਲ ਹੀ ਵਿਚ ਜਰਮਨੀ ਦੀ ਅਖ਼ਬਾਰ ਬਿਲਡ ਵਿਚ ਛਪੀ ਖ਼ਬਰ ਮੁਤਾਬਕ ਗ੍ਰਹਿ ਮੰਤਰਾਲਾ ਇਕ ਪ੍ਰਸਤਾਵ ਦਾ ਮਸੌਦਾ ਤਿਆਰ ਕਰ ਰਿਹਾ ਹੈ, ਜਿਸ ਵਿਚ ਅਪ੍ਰਵਾਸੀਆਂ ਨੂੰ 5 ਸਾਲ ਦੇਸ਼ ਵਿਚ ਰਹਿਣ ’ਤੇ ਹੀ ਨਾਗਰਿਕਤਾ ਦੇ ਯੋਗ ਮਨ ਲਏ ਜਾਣ ਦਾ ਪ੍ਰਾਵਧਾਨ ਹੈ। ਹੁਣ ਤੱਕ ਇਹ ਸਮਾਂ ਹੱਦ 8 ਸਾਲ ਹੈ। ਦਰਅਸਲ, ਦੁਨੀਆ ਦੀ 5ਵੀਂ ਸਭ ਤੋਂ ਵੱਡੀ ਆਰਥਿਕਤਾ ਮੰਨੇ ਜਾਣ ਵਾਲੇ ਜਰਮਨੀ ਨੂੰ ਹੁਨਰਮੰਦ ਪ੍ਰਵਾਸੀਆਂ ਦੀ ਭਾਲ ਹੈ। ਜਰਮਨੀ ਦੀ ਵਿਦੇਸ਼ ਮੰਤਰੀ ਏਨਾਲੇਨਾ ਬੇਅਰਬਾਕ ਨੇ ਵੀ ਆਪਣੇ ਭਾਰਤ ਦੌਰੇ ਦੌਰਾਨ ਸਮੁੱਚੇ ਪ੍ਰਵਾਸ ਅਤੇ ਆਵਾਜਾਈ ਸਾਂਝੇਦਾਰੀ ਸਮਝੌਤੇ ਤੋਂ ਬਾਅਦ ਜਰਮਨੀ ਦੇ ਵੀਜ਼ਾ ਨਿਯਮਾਂ ਨੂੰ ਸੁਖਾਲਾ ਬਣਾਉਣ ਦੇ ਸੰਕੇਤ ਦਿੱਤੇ ਹਨ।

ਇਹ ਵੀ ਪੜ੍ਹੋ: ਮੁੜ ਆਈ ਕੈਨੇਡਾ ਤੋਂ ਦੁਖਭਰੀ ਖ਼ਬਰ, 21 ਸਾਲਾ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ

ਭਾਰਤੀਆਂ ਲਈ ਕੀ ਰਹਿਣਗੇ ਮੌਕੇ

ਦੱਸਿਆ ਜਾ ਰਿਹਾ ਹੈ ਕਿ ਵੱਡੇ ਪੈਮਾਨੇ ’ਤੇ ਡਿਜੀਟਲੀਕਰਨ ਲਈ ਆਈ. ਟੀ. ਪ੍ਰੋਫੈਸ਼ਨਲ ਦੀ ਲੋੜ ਜ਼ਿਆਦਾ ਹੈ। ਉਥੇ ਹੀ ਭਾਰਤ ਦੇ ਆਈ. ਟੀ. ਪੇਸ਼ੇਵਰਾਂ ਨੂੰ ਜਰਮਨੀ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਕਈ ਜਰਮਨੀ ਕੰਪਨੀਆਂ ਪਹਿਲਾਂ ਤੋਂ ਹੀ ਭਾਰਤ ਤੋਂ ਕੰਮ ਆਉਟਸੋਰਸ ਕਰਦੀਆਂ ਹਨ। ਇਸ ਲਈ ਆਉਣ ਵਾਲੇ ਸਮੇਂ ਵਿਚ ਭਾਰਤੀਆਂ ਦੀ ਜਰਮਨੀ ਵਿਚ ਜ਼ਿਆਦਾ ਲੋੜ ਪੈ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਰਮਨੀ ਸਮਾਜ ਵਿਚ ਘੁਲਣ-ਮਿਲਣ ਲਈ ਜੇਕਰ ਅਪ੍ਰਵਾਸੀ ਵਿਸ਼ੇਸ਼ ਉਪਾਅ ਕਰਨਗੇ ਤਾਂ ਉਨ੍ਹਾਂ ਨੂੰ ਤਿੰਨ ਸਾਲ ਵਿਚ ਵੀ ਨਾਗਰਿਕਤਾ ਲਈ ਅਪਲੀਕੇਸ਼ਨ ਦੇਣ ਦਾ ਅਧਿਕਾਰ ਮਿਲ ਸਕਦਾ ਹੈ। ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਜੇ ਕੁਝ ਤੈਅ ਨਹੀਂ ਹੋਇਆ ਹੈ ਅਤੇ ਫਿਲਹਾਲ ਮਸੌਦੇ ’ਤੇ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ 'ਬੇਬੀ ਫੀਡ' ਦੀ ਭਾਰੀ ਘਾਟ, ਦੁਕਾਨਾਂ ’ਤੇ ਭਟਕ ਰਹੀਆਂ ਮਾਂਵਾ

ਦੋਹਰੀ ਨਾਗਰਿਕਤਾ ’ਤੇ ਵੀ ਹੋ ਰਿਹੈ ਵਿਚਾਰ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਸਿਸਟਮ ਵਿਚ ਸੁਧਾਰ ਦੀ ਗੱਲ ਹੋ ਰਹੀ ਹੈ, ਉਸਦੇ ਤਹਿਤ ਦੇਸ਼ ਵਿਚ ਜਨਮੇ ਉਨ੍ਹਾਂ ਬੱਚਿਆਂ ਨੂੰ ਜਰਮਨ ਦੀ ਨਾਗਰਿਕਤਾ ਮਿਲ ਜਾਏਗੀ, ਜਿਨ੍ਹਾਂ ਦੇ ਮਾਤਾ-ਪਿਤਾ ਵਿਚੋਂ ਕੋਈ ਇਕ ਕਾਨੂੰਨ ਦੇਸ਼ ’ਚ 5 ਸਾਲ ਬਿਤਾ ਚੁੱਕੇ ਹਨ। ਇਹ ਬਦਲਾਅ ਉਸ ਮੰਗ ਦੀ ਪ੍ਰਤੀਕਿਰਿਆ ਵਿਚ ਹੋ ਰਹੇ ਹਨ ਜਿਸ ਵਿਚ ਦੇਸ਼ ਦੇ 16 ਸੂਬਿਆਂ ਦੇ ਵਿਦੇਸ਼ੀਆਂ ਦੇ ਜਰਮਨੀ ਵਿਚ ਜਨਮੇ ਬੱਚਿਆਂ ਦੀ ਨਾਗਰਿਕਤਾ ਦੀ ਪ੍ਰਕਿਰਿਆ ਤੇਜ਼ ਕਰਨ ਦੀ ਅਪੀਲ ਕੀਤੀ ਸੀ। ਪ੍ਰਸਤਾਵਿਤ ਸੁਧਾਰਾਂ ਮੁਤਾਬਕ 67 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਨਾਗਰਿਕਤਾ ਲਈ ਲਿਖਤ ਜਰਮਨ ਪ੍ਰੀਖਿਆ ਨਹੀਂ ਦੇਣੀ ਹੋਵੇਗੀ ਅਤੇ ਜ਼ੁਬਾਨੀ ਸੰਵਾਦ ਦੇ ਯੋਗ ਹੋਣਾ ਹੀ ਬਹੁਤ ਹੋਵੇਗਾ। ਇਕ ਹੋਰ ਨੇ ਅਖਬਾਰ ‘ਦਿ ਲੋਕਲ’ ਨੇ ਖਬਰ ਦਿੱਤੀ ਸੀ ਕਿ ਜਰਮਨੀ ਦੀ ਸਰਕਾਰ ਅਪ੍ਰਵਾਸੀਆਂ ਨੂੰ ਦੋਹਰੀ ਨਾਗਰਿਕਤਾ ਰੱਖਣ ਦੀ ਇਜਾਜ਼ਤ ਦੇਣ ’ਤੇ ਵਿਚਾਰ ਕਰ ਰਹੀ ਹੈ। ਫਿਲਹਾਲ ਇਹ ਅਧਿਕਾਰ ਯੂਰਪੀ ਸੰਘ ਦੇ ਕੁਝ ਦੇਸ਼ਾਂ ਅਤੇ ਸਵਿਟਜ਼ਰਲੈਂਡ ਦੇ ਨਾਗਰਿਕਾਂ ਨੂੰ ਹੀ ਹੈ।

ਇਹ ਵੀ ਪੜ੍ਹੋ: ਅਮਰੀਕੀ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਲਈ ਅਹਿਮ ਖ਼ਬਰ

ਕੀ ਹੈ ਜਰਮਨੀ ਦੀਆਂ ਸਿਆਸੀ ਪਾਰਟੀਆਂ ਦਾ ਰੁਖ

ਦੱਸਿਆ ਜਾਂਦਾ ਹੈ ਕਿ ਜਰਮਨ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਿਸਟਮ ਵਿਚ ਪ੍ਰਸਤਾਵਿਤ ਸੁਧਾਰਾਂ ਸਬੰਧੀ ਗਠਜੋੜ ਸਰਕਾਰ ਦੀਆਂ ਪਾਰਟੀਆਂ ਵਿਚ ਸਮਝੌਤੇ ਹੋਇਆ ਸੀ। ਸਰਕਾਰ ਬਣਾਉਣ ਲਈ ਚਾਂਸਲਰ ਓਲਾਫ ਸ਼ਾਲਸ ਦੀ ਸੋਸ਼ਲ ਡੈਮੋਕ੍ਰੇਟਸ ਪਾਰਟੀ (ਐੱਸ. ਪੀ. ਡੀ.), ਗ੍ਰੀਨ ਪਾਰਟੀ ਅਤੇ ਫਰੀ ਡੈਮੋਕ੍ਰੇਟਿਕ ਪਾਰਟੀ (ਐੱਫ. ਡੀ. ਪੀ.) ਵਿਚਾਲੇ ਜੋ ਸਮਝੌਤੇ ਹੋਇਆ ਸੀ, ਉਸ ਵਿਚ ਇਕ ਧਾਰਾ ਨਾਗਰਿਕਤਾ ਸੁਧਾਰਾਂ ਸਬੰਧੀ ਵੀ ਸੀ। ਤਿੰਨੇ ਪਾਰਟੀਆਂ ਦੇ ਗਠਜੋੜ ਨੇ ਵਾਅਦਾ ਕੀਤਾ ਸੀ ਅਪ੍ਰਵਾਸੀਆਂ ਨੂੰ ਦੋਹਰੀ ਨਾਗਰਿਕਤਾ ਰੱਖਣ ਦੀ ਇਜਾਜ਼ਤ ਦਿੱਤੀ ਜਾਏਗੀ। ਉਨ੍ਹਾਂ ਨੇ ਸ਼ਰਨਾਰਥੀਆਂ ਅਤੇ ਵੀਜ਼ਾ ਪ੍ਰਕਿਰਿਆ ਦੀ ਰਫਤਾਰ ਵਧਾਉਣ ਦਾ ਵੀ ਵਾਅਤਾ ਕੀਤਾ ਸੀ। ਵਿਰੋਧੀ ਪਾਰਟੀ ਕ੍ਰਿਸ਼ਚੀਅਨ ਡੈਮੋਕ੍ਰੇਟਿਕ ਯੂਨੀਅਨ ਇਸ ਪ੍ਰਸਤਾਵ ਸਬੰਧੀ ਜ਼ਿਆਦਾ ਉਤਸ਼ਾਹਿਤ ਨਹੀਂ ਹੈ। ਪਾਰਟੀ ਦੇ ਸੰਸਦ ਮੈਂਬਰ ਥਾਸਰਟਨ ਫਰਾਈ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਜਰਮਨੀ ਪਾਸਪੋਰਟ ਨੂੰ ਕੂੜਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਸੀ. ਡੀ. ਯੂ. ਦੀ ਬਾਵੇਰੀਆਈ ਸਹਿਯੋਗੀ ਪਾਰਟੀ ਕ੍ਰਿਸ਼ਚੀਅਨ ਸੋਸ਼ਲ ਯੂਨੀਅਨ ਦੀ ਆਂਡ੍ਰਿਆ ਲਿੰਡਹੋਤਜ ਨੇ ਕਿਹਾ ਕਿ ਜੇਕਰ ਇਹ ਪ੍ਰਸਤਾਵ ਪਾਸ ਹੁੰਦਾ ਹੈ ਤਾਂ ਜਰਮਨੀ ਵਿਚ ਰਹਿਣ ਵਾਲੇ ਵਿਦੇਸ਼ੀਆਂ ਲਈ ਦੇਸ਼ ਵਿਚ ਘੁਲਣ-ਮਿਲਣ ਦਾ ਕੋਈ ਫਾਇਦਾ ਨਹੀਂ ਰਹਿ ਜਾਏਗਾ।

ਇਹ ਵੀ ਪੜ੍ਹੋ : ਕੋਲੰਬੀਆ 'ਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ, ਮਲਬੇ 'ਚ ਦੱਬੀ ਬੱਸ, 33 ਲੋਕਾਂ ਦੀ ਮੌਤ

ਜਰਮਨੀ ਵਿਚ ਵਿਦੇਸ਼ੀ ਨਾਗਰਿਕਤਾ

ਇਕ ਅਨੁਮਾਨ ਮੁਤਾਬਕ ਜਰਮਨੀ ਵਿਚ 1.18 ਕਰੋੜ ਵਿਦੇਸ਼ੀ ਰਹਿੰਦੇ ਹਨ। ਇਸੇ ਸਾਲ ਜੂਨ ਵਿਚ ਆਈ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2021 ਵਿਚ ਲਗਭਗ 1,31,600 ਵਿਦੇਸ਼ੀਆਂ ਨੇ ਜਰਮਨੀ ਦੀ ਨਾਗਰਿਕਤਾ ਲਈ ਸੀ। ਕੇਂਦਰੀ ਅੰਕੜਾ ਵਿਭਾਗ ਮੁਤਾਬਕ 2020 ਦੇ ਮੁਕਾਬਲੇ 2021 ਵਿਚ ਦੇਸ਼ ਦੀ ਨਾਗਰਿਕਤਾ ਲੈਣ ਵਾਲਿਆਂ ਵਿਚ ਲਗਭਗ 20 ਫੀਸਦੀ ਦਾ ਵਾਧਾ ਹੋਇਆ ਸੀ। ਪਿਛਲੇ ਸਾਲ ਜਰਮਨ ਨਾਗਰਿਕਤਾ ਵਾਲਿਆਂ ਵਿਚ 173 ਦੇਸ਼ਾਂ ਦੇ ਲੋਕ ਸਨ। ਇਨ੍ਹਾਂ ਵਿਚੋਂ ਇਕ ਚੌਥਾਈ ਹੀ ਯੂਰਪੀ ਸੰਘ ਦੇ ਲੋਕ ਸਨ। ਸਭ ਤੋਂ ਵੱਡੀ ਗਿਣਤੀ ਸੀਰੀਆ ਤੋਂ ਆਏ ਲੋਕਾਂ ਦੀ ਸੀ। 19,100 ਸੀਰੀਆਈ ਮੂਲ ਦੇ ਲੋਕਾਂ ਨੇ ਜਰਮਨ ਨਾਗਰਿਕਤਾ ਗ੍ਰਹਿਣ ਕੀਤੀ ਸੀ। ਉਸਦੇ ਬਾਅਦ ਤੁਰਕੀ (12,200), ਰੋਮਾਨੀਆ (6,900) ਅਤੇ ਪੋਲੈਂਡ (5,500) ਦਾ ਨੰਬਰ ਸੀ। 2022 ਵਿਚ ਜਰਮਨੀ ਵਿਚ ਸੀਰੀਆਈ ਮੂਲ ਦੇ ਲਗਭਗ ਸਾਢੇ ਚਾਰ ਲੱਖ ਲੋਕ ਹਨ ਜੋ ਘੱਟ ਤੋਂ ਘੱਟ 6 ਸਾਲ ਤੋਂ ਜਰਮਨੀ ਵਿਚ ਰਹਿ ਰਹੇ ਹਨ। ਇਹ ਇਕ ਰਿਕਾਰਡ ਹੈ। ਹੁਣ ਤੱਕ ਜਰਮਨੀ ਨਾਗਰਿਕਤਾ ਲਈ ਘੱਟ ਤੋਂ ਘੱਟ 8 ਸਾਲ ਦਾ ਨਿਵਾਸ ਜ਼ਰੂਰੀ ਹੁੰਦੀ ਹੈ ਪਰ ਪ੍ਰਸਤਾਵਿਤ ਸੁਧਾਰ ਪਾਸ ਹੁੰਦਾ ਹੈ ਤਾਂ ਇਹ ਸਾਰੇ ਸੀਰੀਆਈ ਨਾਗਰਿਕਾ ਤੁਰੰਤ ਨਾਗਰਿਕਤਾ ਪਾਉਣ ਦੇ ਯੋਗ ਹੋ ਜਾਣਗੇ।

ਇਹ ਵੀ ਪੜ੍ਹੋ: ਪ੍ਰਸਿੱਧ ਇੰਡੋ-ਕੈਨੇਡੀਅਨ ਟਿੱਕਟੋਕਰ ਦਾ 21 ਸਾਲ ਦੀ ਉਮਰ 'ਚ ਦਿਹਾਂਤ, ਆਖ਼ਰੀ ਪੋਸਟ 'ਚ ਦਿੱਤਾ ਸੀ ਵੱਡਾ ਸੁਨੇਹਾ


cherry

Content Editor

Related News