ਜਰਮਨੀ : ਮਿਊਨਿਖ ਸ਼ਾਪਿੰਗ ਸੈਂਟਰ ''ਚ ਫਾਇਰਿੰਗ, ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

07/23/2016 8:19:48 PM

ਜਰਮਨੀ— ਜਰਮਨੀ ਦੇ ਦੱਖਣੀ ਸ਼ਹਿਰ ਮਿਊਨਿਖ ਦੇ ਓਲੰਪਿਆ ਸ਼ਾਪਿੰਗ ਮਾਲ ''ਚ ਤਿੰਨ ਹਥਿਆਰਬੰਦ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ਗੋਲੀਬਾਰੀ ਦੌਰਾਨ ਕਈ ਵਿਅਕਤੀ ਮਾਰੇ ਗਏ ਹਨ। ਸੂਤਰਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ 9 ਹੋ ਚੁੱਕੀ ਹੈ। ਮਿਊਨਿਖ ਪੁਲਸ ਦੀ ਤਰਜਮਾਨ ਨੇ ਦੱਸਿਆ ਕਿ ਕਈ ਵਿਅਕਤੀ ਹਲਾਕ ਹੋਏ ਹਨ ਅਤੇ ਫੱਟੜ ਹੋਏ ਹਨ।ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। 
ਦੱਸਿਆ ਜਾ ਰਿਹਾ ਹੈ ਕਿ ਹਮਲਾ ਤਿੰਨ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤਾ ਗਿਆ ਹੈ। ਇਨ੍ਹਾਂ ਹਮਲਿਆਂ ਨੂੰ ਦਹਿਸ਼ਤੀ ਹਮਲਿਆਂ ਨਾਲ ਜੋੜਿਆ ਜਾ ਰਿਹਾ ਹੈ। ਪੁਲੀਸ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।ਸੁਰੱਖਿਆ ਫੋਰਸਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਸੀ। 

Related News