ਜਰਮਨੀ : ਕਾਰਨੀਵਾਲ ਪਰੇਡ ''ਚ ਭੀਡ਼ ''ਤੇ ਵਿਅਕਤੀ ਨੇ ਚਡ਼ਾਈ ਕਾਰ
Monday, Feb 24, 2020 - 10:19 PM (IST)

ਬਰਲਿਨ - ਜਰਮਨ ਦੇ ਇਕ ਸ਼ਹਿਰ ਚੱਲ ਰਹੀ ਕਾਰਨੀਵਾਲ ਪਰੇਡ ਵਿਚ ਇਕ ਵਿਅਕਤੀ ਨੇ ਲੋਕਾਂ ਦੀ ਭੀਡ਼ 'ਤੇ ਕਾਰ ਚਡ਼ਾ ਦਿੱਤੀ, ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ ਹਨ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ। ਉੱਤਰੀ ਹੇਮ ਪੁਲਸ ਨੇ ਆਖਿਆ ਹੈ ਕਿ ਬਰਲਿਨ ਤੋਂ ਕਰੀਬ 280 ਕਿਲੋਮੀਟਰ (175 ਮੀਲ) ਦੱਖਣ-ਪੱਛਮੀ ਵਿਚ ਵੋਲਕੇਮਰਸਨ ਵਿਚ ਘਟਨਾ ਵਾਲੀ ਥਾਂ 'ਤੇ ਵੱਡੀ ਗਿਣਤੀ ਵਿਚ ਪੁਲਸ ਤੈਨਾਤ ਹੈ ਅਤੇ ਚਾਲਕ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਆਖਿਆ ਕਿ ਉਹ ਅਜੇ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ ਹਨ ਅਤੇ ਲੋਕਾਂ ਤੋਂ ਸੋਮਵਾਰ ਦੁਪਹਿਰ ਨੂੰ ਹੋਈ ਇਸ ਘਟਨਾ ਦੇ ਬਾਰੇ ਵਿਚ ਅਫਵਾਹ ਨਾ ਫੈਲਾਉਣ ਦੀ ਅਪੀਲ ਕੀਤੀ ਗਈ ਹੈ।