ਜਰਮਨ ਦੇ ਚਾਂਸਲਰ ਸ਼ੋਲਜ਼ ਨੇ ਕੋਵਿਡ ਵਿਰੁੱਧ ਲੜਾਈ ਜਿੱਤਣ ਦਾ ਲਿਆ ਸੰਕਲਪ

Wednesday, Dec 15, 2021 - 06:38 PM (IST)

ਜਰਮਨ ਦੇ ਚਾਂਸਲਰ ਸ਼ੋਲਜ਼ ਨੇ ਕੋਵਿਡ ਵਿਰੁੱਧ ਲੜਾਈ ਜਿੱਤਣ ਦਾ ਲਿਆ ਸੰਕਲਪ

ਬਰਲਿਨ-ਜਰਮਨੀ ਦੇ ਨਵੇਂ ਚਾਂਸਲਰ ਓਲਾਫ ਸ਼ੋਲਜ਼ ਨੇ ਬੁੱਧਵਾਰ ਨੂੰ ਸੰਕਲਪ ਲਿਆ ਕਿ ਉਨ੍ਹਾਂ ਦੀ ਨਵੀਂ ਸਰਕਾਰ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਲੜਾਈ ਜਿੱਤੇਗੀ ਅਤੇ ਜਰਮਨੀ ਨੂੰ 21ਵੀਂ ਸਦੀ ਲਈ ਪੂਰੀ ਤਰ੍ਹਾਂ ਤੰਦਰੁਸਤ ਕਰੇਗੀ। ਉਨ੍ਹਾਂ ਨੇ ਸੰਸਦ 'ਚ ਦਿੱਤੇ ਆਪਣੇ ਪਹਿਲੇ ਨੀਤੀਗਤ ਭਾਸ਼ਣ 'ਚ ਇਹ ਗੱਲ ਕਹੀ। ਨਾਲ ਹੀ, ਉਨ੍ਹਾਂ ਨੇ ਵਾਅਦਾ ਕੀਤਾ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਉਨ੍ਹਾਂ ਦੀ ਸਰਕਾਰ ਦੇ ਏਜੰਡੇ ਦੇ ਕੇਂਦਰ 'ਚ ਹੋਣਗੀਆਂ।

ਇਹ ਵੀ ਪੜ੍ਹੋ : ਜਾਸੂਸੀ ਕਰਨ ਵਾਲਾ ਪੇਗਾਸਸ ਸਪਾਈਵੇਅਰ ਹੋਵੇਗਾ ਬੰਦ, US ਕੰਪਨੀ ਨੇ ਖਰੀਦਣ 'ਚ ਦਿਖਾਈ ਦਿਲਚਸਪੀ

ਸ਼ੋਲਜ਼ ਨੇ ਪਿਛਲੇ ਹਫ਼ਤੇ ਚਾਂਸਲਰ ਏਂਜਲਾ ਮਰਕੇਲ ਦੀ ਥਾਂ ਲਈ। ਨਵੇਂ ਚਾਂਸਲਰ ਨੇ ਐਲਾਨ ਕੀਤਾ ਕਿ ਸਾਡੇ ਕੋਲ ਬਰਬਾਦ ਕਰਨ ਲਈ ਸਮਾਂ ਨਹੀਂ ਹੈ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਮੱਧ-ਖੱਬੇ ਸੋਸ਼ਲ ਡੈਮੋਕ੍ਰੇਟਸ, ਵਾਤਾਵਰਣਵਾਦੀ ਗ੍ਰੀਨਜ਼ ਅਤੇ ਕਾਰੋਬਾਰ ਦਾ ਸਮਰਥਨ ਕਰਨ ਵਾਲੇ ਫ੍ਰੀ ਡੈਮੋਕ੍ਰੇਟਸ ਦਾ ਇਕ ਪ੍ਰਗਤੀਸ਼ੀਲ ਗਠਜੋੜ ਰਹੇਗਾ।

ਇਹ ਵੀ ਪੜ੍ਹੋ : ਨੇਪਾਲੀ ਕਾਂਗਰਸ ਦੇ ਨੁਮਾਇੰਦਿਆਂ ਨੇ ਪਾਰਟੀ ਪ੍ਰਧਾਨ ਦੀ ਚੋਣ ਲਈ ਮੁੜ ਕੀਤੀ ਵੋਟਿੰਗ

ਸ਼ੋਲਜ਼ ਨੇ ਅਜਿਹੇ ਸਮੇਂ 'ਚ ਜਰਮਨੀ ਦੀ ਕਮਾਨ ਸੰਭਾਲੀ ਹੈ ਜਦ ਦੇਸ਼ ਮਹਾਮਾਰੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਵਿਦੇਸ਼ ਨੀਤੀ 'ਚ ਨਿਰੰਤਰਤਾ ਜਾਰੀ ਰੱਖਣ ਦੀ ਗੱਲ ਕਹੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਯੂਕ੍ਰੇਨ ਵਿਰੁੱਧ ਹੋਰ ਹਮਲਾਵਰਤਾ ਦਿਖਾਉਣ 'ਤੇ ਰੂਸ ਨੂੰ ਕੀਮਤ ਚੁਕਾਉਣੀ ਪਵੇਗੀ। ਹਾਲਾਂਕਿ, ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਰਮਨੀ ਇਕ ਰਚਨਾਤਮਕ ਗੱਲਬਾਤ ਦੀ ਮਾਸਕੋ ਨੂੰ ਪੇਸ਼ਕਸ਼ ਕਰੇਗਾ।

ਇਹ ਵੀ ਪੜ੍ਹੋ : ਕੋਵਿਡ ਦੇ ਪਹਿਲੇ ਵੇਰੀਐਂਟ ਦੀ ਤੁਲਨਾ 'ਚ ਓਮੀਕ੍ਰੋਨ ਨਾਲ ਰੋਗ ਦੀ ਗੰਭੀਰਤਾ ਘੱਟ : ਅੰਕੜੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News