ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਪਰਿਵਾਰ ਦੇ ਮੈਂਬਰਾਂ ਦਾ ਟੈਕਸਾਸ ''ਚ ਕੀਤਾ ਜਾਵੇਗਾ ਅੰਤਿਮ ਸੰਸਕਾਰ

07/18/2018 3:03:15 AM

ਟੈਕਸਾਸ— ਅਮਰੀਕਾ ਦੇ ਟੈਕਸਾਸ 'ਚ ਬੀਤੇ ਸ਼ਨੀਵਾਰ ਪੰਜਾਬੀ ਪਰਿਵਾਰ ਨਾਲ ਹਾਦਸਾ ਵਾਪਰਣ ਦੀ ਖਬਰ ਮਿਲੀ ਸੀ। ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਅੰਤਿਮ ਸੰਸਕਾਰ ਇਸ ਹਫਤੇ ਟੈਕਸਾਸ 'ਚ ਹੀ ਕੀਤਾ ਜਾਵੇਗਾ ਤੇ ਆਉਣ ਵਾਲੇ ਹਫਤਿਆਂ 'ਚ ਉਨ੍ਹਾਂ ਦੀਆਂ ਬਾਕੀ ਰਸਮਾਂ ਕੈਲਗਰੀ ਦੇ ਗੁਰੂਦੁਆਰਾ ਸਾਹਿਬ 'ਚ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕੈਲਗਰੀ ਤੋਂ ਅਮਰੀਕਾ ਘੁੰਮਣ ਗਏ ਪੰਜਾਬੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਟੈਕਸਾਸ ਦੇ ਹਾਈਵੇਅ 1061 'ਤੇ, ਅਮਰੀਲੋ ਤੋਂ ਕਰੀਬ 37 ਕਿਲੋਮੀਟਰ ਦੂਰ ਇਕ ਟਰੱਕ-ਟ੍ਰੈਲਰ ਨਾਲ ਉਨ੍ਹਾਂ ਦੀ ਕਾਰ ਦੀ ਹੋਈ ਟੱਕਰ 'ਚ ਹੋਈ ਸੀ ਤੇ ਇਸ ਹਾਦਸੇ 'ਚ ਤਿੰਨ ਹੋਰ ਲੋਕ ਜ਼ਖਮੀ ਹੋਏ ਸਨ। ਜਾਣਕਾਰੀ ਮੁਤਾਬਕ ਇਹ ਪਰਿਵਾਰ ਜਲੰਧਰ ਨੇੜਲੇ ਆਦਮਪੁਰ ਦੇ ਪਿੰਡ ਡੂਮੁੰਡਾ ਨਾਲ ਸਬੰਧਤ ਹੈ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ 'ਚ ਮਾਤਾ ਨਿਰਮਲ ਕੌਰ ਮਿਨਹਾਸ (68) ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਮਿਹਰ ਪ੍ਰਤਾਪ ਸਿੰਘ ਮਿਨਹਾਸ (6) ਤੇ ਉਪਿੰਦਰਜੀਤ ਸਿੰਘ ਮਿਨਹਾਸ (38) ਨੇ ਹਸਪਤਾਲ 'ਚ ਇਲਾਜ ਦੌਰਾਨ ਦੰਮ ਤੋੜ ਦਿੱਤਾ।


Related News