ਰਾਮੂਵਾਲੀਆ ਦੇ ਜਵਾਈ ਦਾ ਹੋਇਆ ਅੰਤਿਮ ਸੰਸਕਾਰ, ਅੰਤਿਮ ਅਰਦਾਸ 4 ਮਈ ਨੂੰ
Sunday, Apr 28, 2024 - 12:41 PM (IST)

ਮੋਹਾਲੀ : ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਜਵਾਈ ਅਤੇ ਸੀਨੀਅਰ ਭਾਜਪਾ ਨੇਤਾ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੇ ਪਤੀ ਅਰਵਿੰਦਰ ਸਿੰਘ ਭੁੱਲਰ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਦੇ ਸੈਕਟਰ-25 ਵਿਖੇ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।
ਇਸ ਮੌਕੇ 'ਤੇ ਵੱਡੀ ਗਿਣਤੀ 'ਚ ਵੱਖ-ਵੱਖ ਸਮਾਜ ਸੇਵੀ, ਧਾਰਮਿਕ, ਸੰਸਥਾਵਾਂ ਦੇ ਨੁਮਾਇੰਦੇ ਅਤੇ ਸਿਆਸੀ ਆਗੂ ਹਾਜ਼ਰ ਰਹੇ। ਪਰਿਵਾਰਕ ਮੈਂਬਰ ਇਸਪ੍ਰੀਤ ਸਿੰਘ ਵਿੱਕੀ ਸੁਧਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਵ. ਅਰਵਿੰਦਰ ਸਿੰਘ ਭੁੱਲਰ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 4 ਮਈ 2024, ਦਿਨ ਸ਼ਨੀਵਾਰ, ਦੁਪਹਿਰ 12 ਵਜੇ ਤੋਂ 2 ਵਜੇ ਤੱਕ ਫੇਜ਼-8 ਵਿਖੇ ਸਥਿਤ ਗੁਰਦੁਆਰਾ ਲੰਮੇਆਣਾ ਸਾਹਿਬ ਵਿਖੇ ਹੋਵੇਗੀ।