ਫਰਾਂਸ ''ਚ ਮਾਪੇ ਬੱਚਿਆਂ ਨੂੰ ਮੁੜ ਸਕੂਲ ਭੇਜਣ ਨੂੰ ਲੈ ਕੇ ਚਿੰਤਤ
Sunday, May 10, 2020 - 06:21 PM (IST)

ਪੈਰਿਸ (ਭਾਸ਼ਾ): ਫਰਾਂਸ ਸਰਕਾਰ ਨੇ ਕੋਰੋਨਾਵਾਇਰਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ 17 ਮਾਰਚ ਤੋਂ ਲਗਾਈਆਂ ਗਈਆਂ ਪਾਬੰਦੀਆਂ ਵਿਚ ਕੁਝ ਢਿੱਲ ਦੇਣੀ ਸ਼ੁਰੂ ਕੀਤੀ ਹੈ।ਇਸ ਦੌਰਾਨ ਜਿੱਥੇ ਕਾਰੋਬਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਉੱਥੇ ਲੋਕਾਂ ਨੂੰ ਕੰਮ 'ਤੇ ਪਰਤਣ ਦੀ ਅਤੇ ਸੋਮਵਾਰ ਤੋਂ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਛੋਟ ਦਿਤੀ ਗਈ ਹੈ।ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਗੂ ਲਾਕਡਾਊਨ ਵਿਚ 8 ਹਫਤੇ ਤੱਕ ਰਹਿਣ ਦੇ ਬਾਅਦ ਫਰਾਂਸ ਜਿੱਥੇ ਜਨਤਕ ਜੀਵਨ ਨੂੰ ਮੁੜ ਸੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਉੱਥੇ ਕਈ ਪਰਿਵਾਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਹਨਾਂ ਨੂੰ ਆਪਣੇ ਬੱਚੇ ਸਕੂਲ ਭੇਜਣੇ ਚਾਹੀਦੇ ਹਨ ਜਾਂ ਨਹੀਂ।
ਸ਼ੁਰੂਆਤ ਵਿਚ ਪ੍ਰੀਸਕੂਲ ਅਤੇ ਐਲੀਮੈਂਟਰੀ ਸਕੂਲ ਖੋਲ੍ਹੇ ਜਾਣਗੇ। ਪ੍ਰੀਸਕੂਲ ਵਿਚ 10 ਅਤੇ ਐਲੀਮੈਂਟਰੀ ਸਕੂਲ ਵਿਚ 15 ਤੋਂ ਵੱਧ ਵਿਦਿਆਰਥੀ ਨਹੀਂ ਹੋਣਗੇ। ਪ੍ਰਸ਼ਾਸਕਾਂ ਨੂੰ 5, 6 ਅਤੇ 10 ਸਾਲ ਦੇ ਬੱਚਿਆਂ ਲਈ ਜਾਰੀ ਨਿਰਦੇਸ਼ਾਂ ਨੂੰ ਤਰਜੀਹ ਦੇਣ ਲਈ ਕਿਹਾ ਹੈ। ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਰਹੇ ਫਰਾਂਸ ਵਿਚ ਬੀਮਾਰੀ ਦੇ ਡਰ ਕਾਰਨ ਲੜੀਬੱਧ ਤਰੀਕੇ ਨਾਲ ਸਭ ਕੁਝ ਸ਼ੁਰੂ ਕੀਤੇ ਜਾਣ ਕਾਰਨ ਸਕੂਲਾਂ ਵਿਚ ਹਾਜ਼ਰੀ ਫਿਲਹਾਲ ਲਾਜ਼ਮੀ ਨਹੀਂ ਹੋਵੇਗੀ। ਪਰਿਵਰ ਅਤੇ ਮਾਪੇ ਆਪਣੇ ਬੱਚਿਆਂ ਨੂੰ ਘਰ ਵਿਚ ਹੀ ਰੱਖ ਸਕਦੇ ਹਨ ਅਤੇ ਟੀਚਰ ਉਹਨਾਂ ਨੂੰ ਆਨਲਾਈਨ ਸਿੱਖਿਆ ਦਿੰਦੇ ਰਹਿਣਗੇ।
ਪੜ੍ਹੋ ਇਹ ਅਹਿਮ ਖਬਰ- 1793 ਭਾਰਤੀ ਅਮਰੀਕਾ ਦੀਆਂ 95 ਜੇਲਾਂ 'ਚ ਅਜੇ ਵੀ ਨਜ਼ਰਬੰਦ : ਸਤਨਾਮ ਸਿੰਘ ਚਾਹਲ
ਜਿਹੜੇ ਪਰਿਵਾਰ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ ਜ਼ਰੂਰੀ ਨਹੀਂ ਕਿ ਉਹਨਾਂ ਦੇ ਬੱਚਿਆਂ ਨੂੰ ਛੋਟੀਆਂ ਕਲਾਸਾਂ ਵਿਚ ਜਗ੍ਹਾ ਮਿਲ ਪਾਵੇ। ਉਹਨਾਂ ਨੂੰ ਸਕੂਲ ਆਉਣ ਦੀ ਇਜਾਜ਼ਤ ਉਦੋਂ ਹੀ ਹੋਵੇਗੀ ਜਦੋਂ ਸਕੂਲ ਵਿਚ ਉਹਨਾਂ ਲਈ ਜਗ੍ਹਾ ਹੋਵੇਗੀ। ਸਿੱਖਿਆ ਮੰਤਰੀ ਜੀਨ ਮਿਸ਼ੇਲ ਬਲੈਂਕਰ ਨੇ ਅਨੁਮਾਨ ਜ਼ਾਹਰ ਕੀਤਾ ਹੈ ਕਿ ਫਰਾਂਸ ਦੇ 50,000 ਪ੍ਰੀਸਕੂਲ ਅਤੇ ਐਲੀਮੈਂਟਰੀ ਸਕੂਲਾਂ ਵਿਚੋਂ 80 ਤੋਂ 85 ਫੀਸਦੀ ਸਕੂਲ ਇਸ ਹਫਤੇ ਖੁੱਲ੍ਹ ਜਾਣਗੇ। ਜਿਹੜੇ ਖੇਤਰਾਂ ਵਿਚ ਵਾਇਰਸ ਦੇ ਮਾਮਲੇ ਘੱਟ ਹੋਣਗੇ ਉੱਥੇ 18 ਮਈ ਤੋਂ ਸੈਕੰਡਰੀ ਸਕੂਲ ਖੁੱਲ੍ਹਣ ਦੀ ਆਸ ਹੈ।