ਫ੍ਰਾਂਸੀਸੀ ਡਾਕਟਰ ਨੇ ਕੋਰੋਨਾ ਦੇ ਇਲਾਜ ''ਚ ਹਾਈਡ੍ਰੋਕਸੀਕਲੋਰੋਕਵਿਨ ਨੂੰ ਦੱਸਿਆ ਲਾਭਕਾਰੀ
Tuesday, May 26, 2020 - 05:55 PM (IST)
ਪੈਰਿਸ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਮਹਾਮਾਰੀ ਦਾ ਇਲਾਜ ਲੱਭਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਹਾਈਡ੍ਰੋਕਸੀਕਲੋਰੋਕਵਿਨ ਦੀ ਵਰਤੋਂ ਨੂੰ ਲੈ ਕੇ ਵਿਵਾਦ ਜਾਰੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਇਸ ਦਵਾਈ ਦਾ ਸਮਰਥਨ ਕੀਤਾ ਸੀ ਭਾਵੇਂਕਿ ਵਿਸ਼ਵ ਸਿਹਤ ਸੰਗਠਨ ਦੇ ਇਨਫੈਕਟਿਡ ਮਰੀਜ਼ਾਂ ਦੇ ਇਲਾਜ ਵਿਚ ਵਰਤੀ ਜਾ ਰਹੀ ਮਲੇਰੀਆ ਦੇ ਇਲਾਜ ਦੀ ਦਵਾਈ ਹਾਈਡ੍ਰੋਕਸੀਕਲੋਰੋਕਵਿਨ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ। ਉੱਥੇ ਇਕ ਵਿਵਾਦਮਈ ਫ੍ਰਾਂਸੀਸੀ ਡਾਕਟਰ ਨੋ ਸੋਮਵਾਰ ਨੂੰ ਜ਼ੋਰ ਦਿੰਦੇ ਹੋਏ ਕਿਹਾ,''ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਵਾਇਰਸ ਵਿਰੋਧੀ ਦਵਾਈ ਹਾਈਡ੍ਰੋਕਸੀਕਲੋਰੋਕਵਿਨ ਅਤੇ ਕਲੋਰੋਕਵਿਨ ਮਰੀਜ਼ਾਂ ਨੂੰ ਕੋਰੋਨਾਵਾਇਰਸ ਤੋਂ ਉਭਾਰਨ ਵਿਚ ਮਦਦ ਕਰ ਸਕਦੀ ਹੈ।'' ਡਾਕਟਰ ਨੇ ਉਸ ਅਧਿਐਨ ਨੂੰ ਖਾਰਿਜ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਇਸ ਦਵਾਈ ਦਾ ਕੋਈ ਫਾਇਦਾ ਨਹੀਂ ਹੈ।
ਮਾਰਸੇਲ ਦੇ ਰਹਿਣ ਵਾਲੇ ਡਾਕਟਰ ਪ੍ਰੋਫੈਸਰ ਡਿਡਿਯਰ ਰਾਊਲਟ ਨੂੰ ਆਪਣੇ ਵਿਵਾਦਮਈ ਵਿਸ਼ਵਾਸ਼ਾਂ ਨਾਲ ਸੰਕਟ ਦੀ ਇਸ ਘੜੀ ਵਿਚ ਫਰਾਂਸ ਵਿਚ ਵੱਡੀ ਪਛਾਣ ਹਾਸਲ ਹੋਈ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਨੇ ਡਾਕਟਰ ਰਾਊਲਟ ਨਾਲ ਮੁਲਾਕਾਤ ਵੀ ਕੀਤੀ ਸੀ। ਰਾਊਲਟ ਲਗਾਤਾਰ ਇਸ ਗੱਲ ਨੂੰ ਦੁਹਰਾਉਂਦੇ ਰਹੇ ਹਨ ਕਿ ਇਸ ਦਵਾਈ ਦਾ ਸਪਸ਼ੱਟ ਰੂਪ ਨਾਲ ਫਾਇਦਾ ਹੈ। ਇੱਥੇ ਦੱਸ ਦਈਏ ਕਿ ਟਰੰਪ ਵੀ ਲਗਾਤਾਰ ਇਸ ਦਵਾਈ ਦੇ ਫਾਇਦੇ ਦਾ ਸਮਰਥਨ ਕਰਦੇ ਰਹੇ ਹਨ। ਟਰੰਪ ਕਹਿੰਦੇ ਰਹੇ ਹਨ ਕਿ ਉਹ ਕੋਰੋਨਾ ਤੋਂ ਬਚਣ ਲਈ ਸਾਵਧਾਨੀ ਦੇ ਤੌਰ 'ਤੇ ਹਾਈਡ੍ਰੋਕਸੀਕਲੋਰੋਕਵਿਨ ਲੈ ਰਹੇ ਹਨ। ਹਾਲ ਹੀ ਵਿਚ ਟਰੰਪ ਨੇ ਇਸ ਦਵਾਈ ਦਾ ਕੋਰਸ ਪੂਰਾ ਕੀਤਾ ਹੈ।
ਰਾਊਲਟ ਨੇ ਮਾਰਸੇਲ ਸਥਿਤ ਆਪਣੇ ਛੂਤਕਾਰੀ ਰੋਗ ਹਸਪਤਾਲ ਦੀ ਵੈਬਸਾਈਟ 'ਤੇ ਪੋਸਟ ਕੀਤੇ ਗਏ ਵੀਡੀਓ ਜ਼ਰੀਏ ਪੁੱਛਿਆ,''ਇਕ ਵੱਡੇ ਡਾਟਾ ਨਾਲ ਕੀਤੇ ਗਏ ਅਧਿਐਨ ਨਾਲ ਇਹ ਕਿਵੇਂ ਬਦਲ ਸਕਦਾ ਹੈ ਜੋ ਅਸੀਂ ਦੇਖਦੇ ਹਾਂ।'' ਉਹਨਾਂ ਨੇ ਕਿਹਾ ਕਿ ਇੱਥੇ ਸਾਡੇ ਹਸਪਤਾਲ ਵਿਚ 4000 ਲੋਕ ਆ ਚੁੱਕੇ ਹਨ। ਕੁਝ ਲੋਕ ਅਜਿਹੇ ਹਨ ਜੋ ਵੱਡੇ ਡਾਟਾ 'ਤੇ ਅਧਿਐਨ ਕਰਦੇ ਹਨ ਪਰ ਉਹਨਾਂ ਦੇ ਨਤੀਜੇ ਪੂਰ ਤਰਾਂ ਨਾਲ ਭਰਮ ਦੀ ਕਲਪਨਾ ਹਨ। ਰਾਊਲਟ ਨੇ ਕਿਹਾ ਕਿ ਜੋ ਕੁਝ ਵੀ ਮੈਂ ਆਪਣੀ ਅੱਖੀਂ ਦੇਖਿਆ ਹੈ ਉਸ ਨੂੰ ਕੋਈ ਚੀਜ਼ ਨਹੀਂ ਬਦਲ ਸਕਦੀ। ਡਾਕਟਰ ਰਾਊਲਟ ਦੀ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਐਡਹੋਮ ਘੇਬ੍ਰੇਯਸ ਨੇ ਇਕ ਪੱਤਰਕਾਰ ਵਾਰਤਾ ਵਿਚ ਦੱਸਿਆ ਕਿ ਹਾਈਡ੍ਰੋਕਸੀਕਲੋਰੋਕਵਿਨ 'ਤੇ ਅਸਥਾਈ ਰੋਕ ਲਗਾਈ ਗਈ ਹੈ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਸੁਰੱਖਿਆ ਕਾਰਨਾਂ ਕਾਰਨ ਲਿਆ ਗਿਆ ਹੈ।