ਮਿਲ ਰਿਹਾ ਹੈ ਆਸਟ੍ਰੇਲੀਆ ਦੇ ਇਸ ਆਈਲੈਂਡ ''ਤੇ ਮੁੱਫਤ ''ਚ ਰਹਿਣ ਦਾ ਮੌਕਾ, ਕਰਨਾ ਪਵੇਗਾ ਸਿਰਫ ਇਹ ਕੰਮ! (ਤਸਵੀਰਾਂ)

01/21/2017 12:00:31 PM

ਸਿਡਨੀ— ਆਸਟ੍ਰੇਲੀਆ ਦੀ ਤਸਮਾਨੀਆ ਪਾਰਕਸ ਐਂਡ ਵਾਈਲਡ ਲਾਈਫ ਸਰਵਿਸ ਤੁਹਾਨੂੰ ਤਸਮਾਨੀਆ ਆਈਲੈਂਡ ''ਤੇ ਛੇ ਮਹੀਨਿਆਂ ਤੱਕ ਮੁੱਫਤ ਵਿਚ ਰਹਿਣ ਦਾ ਮੌਕਾ ਦੇ ਰਹੀ ਹੈ। ਇਸ ਲਈ ਤੁਹਾਨੂੰ ਸਿਰਫ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ ਅਤੇ ਤੁਸੀਂ ਇਸ ਸਵਰਗ ਵਰਗੀ ਥਾਂ ''ਤੇ ਛੇ ਮਹੀਨਿਆਂ ਤੱਕ ਚਾਰ ਬੈੱਡਰੂਮ ਵਾਲੇ ਘਰ ਵਿਚ ਰਹਿ ਸਕਦੇ ਹੋ। ਇਹ ਆਫਰ ਅਗਲੇ ਦੋ ਸਾਲਾਂ ਲਈ ਹੈ ਅਤੇ ਤੁਸੀਂ ਮਾਰਚ ਤੋਂ ਸਤੰਬਰ ਜਾਂ ਫਿਰ ਸਤੰਬਰ ਤੋਂ ਮਾਰਚ ਤੱਕ ਕਿਸੀ ਵੀ ਛੇ ਮਹੀਨਿਆਂ ਦੇ ਸਲਾਟ ਦੀ ਚੋਣ ਕਰ ਸਕਦੇ ਹੋ। ਇੱਥੇ ਜਾਣ ਲਈ ਤੁਹਾਡਾ ਕੋਈ ਸਾਥੀ ਤੁਹਾਡੇ ਨਾਲ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਹਾਡੇ ਉਸ ਸਾਥੀ ਦੀ ਪੂਰੀ ਜਾਂਚ ਹੋਵੇਗੀ ਕਿ ਉਹ ਇਨ੍ਹਾਂ ਹਾਲਾਤ ਵਿਚ ਰਹਿਣ ਦੇ ਲਾਇਕ ਹੈ ਜਾਂ ਨਹੀਂ।
ਮੰਨਣੀਆਂ ਪੈਣਗੀਆਂ ਇਹ ਸ਼ਰਤਾਂ—
— 6 ਮਹੀਨਿਆਂ ਤੱਕ ਤੁਹਾਨੂੰ ਆਪਣੀ ਅਤੇ ਆਪਣੇ ਸਾਥੀ ਦੀ ਦੇਖ-ਰੇਖ ਖੁਦ ਕਰਨੀ ਪਵੇਗੀ।
— ਇੰਟਰਨੈੱਟ ਅਤੇ ਫੋਨ ਤੋਂ ਬਿਨਾਂ ਇੱਥੇ ਆਪਣੇ ਇਕਲੌਤੇ ਸਾਥੀ ਨਾਲ ਰਹਿਣਾ ਪਵੇਗਾ। 
— ਖੇਤੀ ਕਰਕੇ ਆਪਣੇ ਖਾਣੇ ਦਾ ਇੰਤਜ਼ਾਮ ਖੁਦ ਕਰਨਾ ਪਵੇਗਾ।
— ਇਸ ਦੌਰਾਨ ਤੁਸੀਂ ਛੇ ਮਹੀਨਿਆਂ ਤੱਕ ਆਪਣੇ ਘਰ ਨਹੀਂ ਜਾ ਸਕਦੇ। 
—ਪ੍ਰਤੀ ਵਿਅਕਤੀ ਤੁਸੀਂ 325 ਕਿਲੋ ਤੋਂ ਜ਼ਿਆਦਾ ਸਾਮਾਨ ਨਹੀਂ ਲਿਜਾ ਸਕਦੇ। 
 
ਜੇਕਰ ਤੁਸੀਂ ਵੀ ਆਸਟ੍ਰੇਲੀਆ ਦੇ ਇਸ ਖੂਬਸੂਰਤ ਆਈਲੈਂਡ ''ਤੇ ਰਹਿਣ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਉੁਪਰੋਕਤ ਸ਼ਰਤਾਂ ਨੂੰ ਪੂਰੀਆਂ ਕਰਕੇ ਤੁਸੀਂ ਉੱਥੇ ਰਹਿਣ ਦਾ ਮਜ਼ਾ ਲੈ ਸਕਦੇ ਹੋ।

Kulvinder Mahi

News Editor

Related News