ਅਮਰੀਕਾ ਬਿਨਾਂ ਦੋਵੇਂ ਵਿਸ਼ਵ ਯੁੱਧਾਂ ''ਚ ਬਰਬਾਦ ਹੋ ਗਿਆ ਹੁੰਦਾ ਫਰਾਂਸ : ਟਰੰਪ
Thursday, Nov 15, 2018 - 09:44 PM (IST)

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਫਰਾਂਸ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਆਖਿਆ ਕਿ ਦੇਸ਼ ਦਾ ਵੱਡਾ ਯੂਰਪੀ ਸਹਿਯੋਗੀ ਦੋਹਾਂ ਵਿਸ਼ਵ ਯੁੱਧਾਂ 'ਚ ਬਰਬਾਦ ਹੋ ਗਿਆ ਹੁੰਦਾ ਜੇਕਰ ਅਮਰੀਕਾ ਨੇ ਉਸ ਨੂੰ ਫੌਜੀ ਹਥਿਆਰ ਮੁਹੱਈਆ ਨਾ ਕਰਾਏ ਹੁੰਦੇ।
ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਕਿਹਾ ਕਿ ਯੂਰਪ ਨੇ ਆਪਣੀਆਂ ਫੌਜਾਂ ਬਣਾਈਆਂ ਕਿਉਂਕਿ ਦੇਸ਼ ਰੱਖਿਆ ਲਈ ਅਮਰੀਕਾ 'ਤੇ ਨਿਰਭਰ ਨਹੀਂ ਹੈ। ਮੈਕਰੋਨ ਨੇ ਇਹ ਆਖਿਆ ਕਿ ਯੂਰਪ ਨੂੰ ਚੀਨ, ਰੂਸ ਅਤੇ ਅਮਰੀਕਾ ਦੇ ਸਾਇਬਰ ਖਤਰਿਆਂ ਖਿਲਾਫ ਰੱਖਿਆ ਕਰਨ ਦੀ ਜ਼ਰੂਰਤ ਹੈ। ਇਸ ਬਿਆਨ ਤੋਂ ਬਾਅਦ ਟਰੰਪ ਨੇ ਟਵੀਟ ਕੀਤਾ।
ਟਰੰਪ ਨੇ ਟਵੀਟ ਕਰ ਕਿਹਾ ਕਿ ਮੈਕਰੋਨ ਨੇ ਅਮਰੀਕਾ, ਚੀਨ ਅਤੇ ਰੂਸ ਖਿਲਾਫ ਯੂਰਪ ਦੀ ਰੱਖਿਆ ਲਈ ਆਪਣੀ ਫੌਜ ਬਣਾਉਣ ਦਾ ਸੁਝਾਅ ਦਿੱਤਾ ਪਰ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ 'ਚ ਜਰਮਨੀ ਮਜ਼ਬੂਤ ਸੀ। ਅਮਰੀਕਾ ਦੇ ਆਉਣ ਤੋਂ ਪਹਿਲਾਂ ਉਹ ਪੈਰਿਸ 'ਚ ਜਰਮਨ ਸਿਖ ਰਹੇ ਸਨ।