ਫਰਾਂਸ ਨੂੰ ਗੈਬਰੀਅਲ ਅੱਟਲ ਦੇ ਰੂਪ ’ਚ ਮਿਲਿਆ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ
Wednesday, Jan 10, 2024 - 02:23 AM (IST)
ਪੈਰਿਸ (ਏ.ਪੀ.)– ਸੱਜੇ-ਪੱਖੀਆਂ ਦੇ ਵਧਦੇ ਸਿਆਸੀ ਦਬਾਅ ਦਰਮਿਆਨ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਆਪਣੇ ਬਾਕੀ ਕਾਰਜਕਾਲ ਦੀ ਨਵੀਂ ਸ਼ੁਰੂਆਤ ਕਰਦਿਆਂ ਮੰਗਲਵਾਰ ਨੂੰ ਗੈਬਰੀਅਲ ਅੱਟਲ ਨੂੰ ਫਰਾਂਸ ਦਾ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ।
ਇਹ ਵੀ ਪੜ੍ਹੋ- ਮੈਡੀਕਲ ਪ੍ਰੀਖਿਆ ਦੇਣ ਗਈ ਪ੍ਰੀਖਿਆਰਥੀ ਦੀ ਚੈਕਿੰਗ ਦੌਰਾਨ ਜੋ ਹੋਇਆ, ਸਭ ਰਹਿ ਗਏ ਹੈਰਾਨ, ਦੇਖੋ ਵੀਡੀਓ
ਮੈਕ੍ਰੋਂ ਦੇ ਦਫਤਰ ਨੇ ਇਕ ਬਿਆਨ ਵਿਚ ਇਸ ਨਿਯੁਕਤੀ ਦਾ ਐਲਾਨ ਕੀਤਾ। ਅੱਟਲ (34) ਸਰਕਾਰ ਦੇ ਬੁਲਾਰੇ ਅਤੇ ਸਿੱਖਿਆ ਮੰਤਰੀ ਦੇ ਰੂਪ ’ਚ ਪ੍ਰਮੁੱਖਤਾ ਨਾਲ ਉੱਭਰੇ। ਉਹ ਫਰਾਂਸ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਵੀ ਹਨ, ਜਿਨ੍ਹਾਂ ਨੇ ਆਪਣੇ ਸਮਲਿੰਗੀ ਹੋਣ ਬਾਰੇ ਲੁਕੋਇਆ ਨਹੀਂ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ
ਐਲਿਜ਼ਾਬੈਥ ਬੋਰਨ ਨੇ ਵਿਦੇਸ਼ੀਆਂ ਨੂੰ ਡਿਪੋਰਟ ਕਰਨ ਦੀ ਸਰਕਾਰ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਵਾਲੇ ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਹਾਲ ਹੀ ਦੇ ਸਿਆਸੀ ਉਥਲ-ਪੁਥਲ ਤੋਂ ਬਾਅਦ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮੈਕ੍ਰੋਂ (46), ਜਿਨ੍ਹਾਂ ਦਾ ਕਾਰਜਕਾਲ 2027 ਵਿੱਚ ਖਤਮ ਹੋ ਰਿਹਾ ਹੈ, ਆਉਣ ਵਾਲੇ ਦਿਨਾਂ ਵਿੱਚ ਸਰਕਾਰ ਬਣਾਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8