ਯਮਨ ਦੇ ਰੇਡੀਓ ਸਟੇਸ਼ਨ ''ਤੇ ਹਵਾਈ ਹਮਲਾ, 4 ਦੀ ਮੌਤ
Sunday, Sep 16, 2018 - 11:34 PM (IST)

ਦੁਬਈ— ਯਮਨ ਦੇ ਰੈਡ ਸੀ ਤੱਟੀ ਸ਼ਹਿਰ ਹੋਦੇਈਦੇਹ 'ਚ ਐਤਵਾਰ ਨੂੰ ਹਵਾਈ ਹਮਲੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਸਿਹਤ ਸਬੰਧੀ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅਲਮਾਰਾਵੇਹ ਰੇਡੀਓ ਸਟੇਸ਼ਨ ਨੂੰ ਟਾਰਗੇਟ ਕਰਕੇ ਕੀਤੇ ਗਏ ਹਮਲੇ 'ਚ ਇਥੋਂ ਦੇ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ। ਸਾਊਦੀ ਨੀਤ ਗਠਬੰਧਨ ਨੇ ਸ਼ਹਿਰ 'ਤੇ ਕਬਜ਼ਾ ਕਰਨ ਦੇ ਲਈ ਇਹ ਹਮਲਾ ਕੀਤਾ ਹੈ। ਹੋਦੇਈਦੇਹ ਉੱਤਰੀ ਯਮਨ ਦੀ ਮੁੱਖ ਬੰਦਰਗਾਹ ਤੇ ਰਾਜਧਾਨੀ ਸਨਾ ਤੋਂ ਦਰਾਮਦ ਲਈ ਆਉਣ ਦਾ ਮੁੱਖ ਰਸਤਾ ਹੈ। ਸਨਾ ਤੇ ਹੋਦੇਈਦੇਹ ਦੋਵਾਂ ਹੀ ਸ਼ਹਿਰਾਂ 'ਚ ਵਿਧਰੋਹੀ ਹੌਤੀਆਂ ਦਾ ਕਬਜ਼ਾ ਹੈ। ਗਠਬੰਧਨ ਬਲਾਂ ਨੇ ਹਵਾਈ ਹਮਲੇ ਦੇ ਸਬੰਧ 'ਚ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।