ਪਾਕਿਸਤਾਨ 'ਚ 14 ਸਾਲਾ ਕੁੜੀ ਸਮੇਤ ਚਾਰ ਔਰਤਾਂ ਦਾ ਬੇਰਹਿਮੀ ਨਾਲ ਕਤਲ

Thursday, Aug 10, 2023 - 10:42 AM (IST)

ਪਾਕਿਸਤਾਨ 'ਚ 14 ਸਾਲਾ ਕੁੜੀ ਸਮੇਤ ਚਾਰ ਔਰਤਾਂ ਦਾ ਬੇਰਹਿਮੀ ਨਾਲ ਕਤਲ

ਰਾਵਲਪਿੰਡੀ (ਏਐਨਆਈ): ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਬੁੱਧਵਾਰ ਨੂੰ ਛੇ ਘੰਟਿਆਂ ਦੇ ਅੰਦਰ ਤਿੰਨ ਵੱਖ-ਵੱਖ ਘਟਨਾਵਾਂ ਵਿੱਚ ਕੁੱਲ ਚਾਰ ਔਰਤਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪਹਲੀ ਘਟਨਾ ਵਿੱਚ ਪੁਲਸ ਨੇ ਰਾਵਲਪਿੰਡੀ ਜ਼ਿਲ੍ਹੇ ਦੇ ਵਾਹ ਕੈਂਟ ਇਲਾਕੇ ਵਿੱਚ ਇੱਕ ਵਿਅਕਤੀ ਨੂੰ ਆਪਣੀ 14 ਸਾਲਾ ਧੀ ਦਾ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੱਸਿਆ ਕਿ ਦੋਸ਼ੀ ਮਕਸੂਦ ਨੇ ਆਪਣੀ ਧੀ ਦਾ ਤੇਜ਼ਧਾਰ ਚੀਜ਼ ਨਾਲ ਕਤਲ ਕਰ ਦਿੱਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਸ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਇੱਕ ਤਿੱਖੀ ਧਾਰੀ ਵਸਤੂ ਬਰਾਮਦ ਕੀਤੀ, ਜਿਸ ਨੂੰ ਕਤਲ ਦਾ ਹਥਿਆਰ ਮੰਨਿਆ ਜਾਂਦਾ ਹੈ।

ਇੱਕ ਪੁਲਸ ਸੂਤਰ ਅਨੁਸਾਰ ਵਿਅਕਤੀ, ਜੋ ਹੁਣ ਪੁਲਸ ਹਿਰਾਸਤ ਵਿੱਚ ਹੈ, ਮਾਨਸਿਕ ਤੌਰ 'ਤੇ ਬਿਮਾਰ ਜਾਪਦਾ ਹੈ। ਵਾਹ ਕੈਂਟ ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। ਅਗਲੀਆਂ ਦੋ ਘਟਨਾਵਾਂ ਲਈ ਪਰਿਵਾਰਕ ਮੈਂਬਰ ਜ਼ਿੰਮੇਵਾਰ ਸਨ। ਦਿ ਐਕਸਪ੍ਰੈਸ ਟ੍ਰਿਬਿਊਨ ਅਨੁਸਾਰ ਸਥਾਨਕ ਪੁਲਸ ਨੇ ਦੱਸਿਆ ਕਿ ਦੂਜੀ ਘਟਨਾ ਵਿੱਚ ਇੱਕ ਭਰਾ ਨੇ ਗੁਜਰ ਖਾਨ ਦੇ ਜਾਤਲੀ ਦੇ ਮਸਤਲਾ ਖੇਤਰ ਵਿੱਚ ਆਪਣੀਆਂ ਦੋ ਭੈਣਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਾਤਲੀ ਪੁਲਸ ਨੇ ਦੱਸਿਆ ਕਿ ਦੋਸ਼ੀ ਰਿਜ਼ਵਾਨ ਨੇ ਆਪਣੀਆਂ ਦੋ ਭੈਣਾਂ ਨਾਜ਼ੀਆ ਨੋਰੀਨ ਅਤੇ ਸਾਦੀਆ ਨੋਰੀਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਮੁਤਾਬਕ ਮੁਲਜ਼ਮ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-UAE 'ਚ ਲਾਪਤਾ ਹੋਏ ਭਾਰਤੀ ਨੌਜਵਾਨ ਦੀ ਮੌਤ, ਮਾਪਿਆਂ 'ਤੇ ਟੁੱਟਾ ਦੁੱਖਾਂ ਦਾ ਪਹਾੜ

ਤੀਸਰੀ ਘਟਨਾ ਵਿੱਚ ਜਾਤਲੀ ਵਿੱਚ ਜੰਗਲ ਵਿੱਚ ਬੱਕਰੀਆਂ ਚਰਾਉਣ ਗਈ ਇੱਕ 70 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ, ਜਦਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਆਬਿਦ ਜ਼ਿਆ ਅਤੇ ਅਬਦੁਲ ਨੇ ਪੀੜਤਾ ਨੂੰ ਆਪਣੀਆਂ ਬੱਕਰੀਆਂ ਜੰਗਲ ਵਿੱਚ ਚਰਾਉਣ ਬਾਰੇ ਚੇਤਾਵਨੀ ਦਿੱਤੀ ਸੀ। ਜਦੋਂ ਉਹ ਅਗਲੇ ਦਿਨ ਆਮ ਵਾਂਗ ਉੱਥੇ ਗਈ ਤਾਂ ਉਹਨਾਂ ਵਿਚ ਬਹਿਸ ਹੋ ਗਈ। ਪੁਲਸ ਨੇ ਕਿਹਾ ਕਿ ਇਸ ਬਹਿਸ ਦੌਰਾਨ ਦੋ ਦੋਸ਼ੀਆਂ ਨੇ ਬਜ਼ੁਰਗ ਔਰਤ ਨੂੰ ਭਾਰੀ ਚੀਜ਼ ਨਾਲ ਮਾਰਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News