ਕੈਂਸਰ ਤੋਂ ਜੰਗ ਹਾਰੀ ਸਾਬਕਾ ਮਿਸ ਵਰਲਡ ਮੁਕਾਬਲੇਬਾਜ਼, 26 ਸਾਲਾਂ 'ਚ ਦੁਨੀਆ ਨੂੰ ਕਿਹਾ ਅਲਵਿਦਾ

Monday, Oct 16, 2023 - 11:54 AM (IST)

ਮੁੰਬਈ (ਬਿਊਰੋ) : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ 'ਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਦਰਅਸਲ, ਹਾਲ ਹੀ 'ਚ ਸਾਬਕਾ ਮਿਸ ਵਰਲਡ ਪ੍ਰਤੀਯੋਗੀ ਸ਼ੇਰਿਕਾ ਡੀ ਅਰਮਾਸ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੇਰਿਕਾ ਨੇ ਸਾਲ 2015 'ਚ 'ਮਿਸ ਵਰਲਡ' ਮੁਕਾਬਲੇ 'ਚ ਉਰੂਗਵੇ ਦੀ ਪ੍ਰਤੀਨਿਧਤਾ ਕੀਤੀ ਸੀ। ਨਿਊਯਾਰਕ ਦੀ ਰਿਪੋਰਟ ਮੁਤਾਬਕ, ਸ਼ੇਰਿਕਾ ਡੀ ਆਰਮਾਸ ਸਰਵਾਈਕਲ ਕੈਂਸਰ ਤੋਂ ਪੀੜਤ ਸੀ, ਜਿਸ ਦੀ ਲੜਾਈ ਉਹ ਹਮੇਸ਼ਾ ਲਈ ਹਾਰ ਗਈ। 

PunjabKesari

ਦੱਸ ਦਈਏ ਕਿ ਸ਼ੇਰਿਕਾ ਦੀ ਮੌਤ 13 ਅਕਤੂਬਰ ਨੂੰ ਹੋਈ ਸੀ, ਹਾਲੇ ਉਸ ਦੀ ਉਮਰ ਸਿਰਫ਼ 26 ਸਾਲ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੇਰਿਕਾ ਨੇ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਵੀ ਕਰਵਾਈ ਸੀ ਪਰ ਉਹ ਕੈਂਸਰ ਨੂੰ ਮਾਤ ਨਾ ਦੇ ਸਕੀ ਤੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ। ਸ਼ੇਰਿਕਾ ਡੀ ਅਰਮਾਸ ਦੀ ਮੌਤ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਉਰੂਗਵੇ ਅਤੇ ਦੁਨੀਆ ਭਰ 'ਚ ਸੋਗ ਦੀ ਲਹਿਰ ਦੌੜ ਗਈ ਹੈ। 

PunjabKesari

ਦੱਸਣਯੋਗ ਹੈ ਕਿ 26 ਸਾਲ ਦੀ ਸ਼ੇਰਿਕਾ ਡੀ ਅਰਮਾਸ ਸਾਲ 2015  'ਚ ਚੀਨ 'ਚ ਹੋਏ 'ਮਿਸ ਵਰਲਡ ਮੁਕਾਬਲੇ' 'ਚ ਟਾਪ 30 'ਚ ਸਿਰਫ਼ ਛੇ 18 ਸਾਲ ਦੀ ਕੁੜੀਆਂ 'ਚੋਂ ਇੱਕ ਸੀ। ਉਸ ਨੇ ਆਪਣੀ ਮੇਕ-ਅੱਪ ਲਾਈਨ ਵੀ ਸ਼ੁਰੂ ਕੀਤੀ ਅਤੇ ਸ਼ੇ ਡੀ ਆਰਮਾਸ ਸਟੂਡੀਓ ਦੇ ਨਾਂ ਹੇਠ ਵਾਲਾਂ ਅਤੇ ਪਰਸਨਲ ਕੇਅਰ ਦੇ ਉਤਪਾਦ ਵੇਚੇ। ਮਾਡਲ ਆਪਣਾ ਸਮਾਂ ਪੇਰੇਜ਼ ਸਕ੍ਰੈਮਿਨੀ ਫਾਊਂਡੇਸ਼ਨ ਨੂੰ ਵੀ ਸਮਰਪਿਤ ਕਰਦੀ ਹੈ, ਜੋ ਕੈਂਸਰ ਤੋਂ ਪੀੜਤ ਬੱਚਿਆਂ ਦਾ ਇਲਾਜ ਕਰਦੀ ਹੈ। 

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News