15 ਦਿਨ ਹਿਰਾਸਤ ''ਚ ਰਹਿਣਗੇ ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ

08/06/2019 4:11:26 PM

ਮਾਲੇ— ਮਾਲਦੀਵ ਦੀ ਇਕ ਅਦਾਲਤ ਨੇ ਭਾਰਤ 'ਚ ਪ੍ਰਵੇਸ਼ ਕਰਨ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਵ ਨੂੰ 15 ਦਿਨਾਂ ਲਈ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਯਾਤਰੀ ਪਾਬੰਦੀ ਦੇ ਬਾਵਜੂਦ ਅਦੀਬ ਸਰਕਾਰੀ ਧਨ ਦੀ ਧੋਖਾਧੜੀ ਮਾਮਲੇ 'ਚ ਪੁੱਛਗਿੱਛ ਤੋਂ ਬਚਣ ਲਈ ਪਿਛਲੇ ਹਫਤੇ ਮਾਲਦੀਵ ਤੋਂ ਜਹਾਜ਼ 'ਚ ਬੈਠਕੇ ਭੱਜ ਗਏ ਸਨ। ਉਹ ਵੀਰਵਾਰ ਨੂੰ ਭਾਰਤ ਦੇ ਤੂਤੀਕੋਰਿਨ ਬੰਦਰਗਾਹ ਪਹੁੰਚੇ ਤੇ ਉਨ੍ਹਾਂ ਨੇ ਭਾਰਤ ਤੋਂ ਸ਼ਰਣ ਮੰਗੀ ਪਰ ਭਾਰਤੀ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਦਾਖਲ ਹੋਣ ਦੀ ਗਿਆ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਕੋਲ ਸਹੀ ਦਸਤਾਵੇਜ਼ ਨਹੀਂ ਸਨ ਤੇ ਉਹ ਨਿਰਧਾਰਿਤ ਪ੍ਰਵੇਸ਼ ਕੇਂਦਰ ਰਾਹੀਂ ਨਹੀਂ ਆਏ ਸਨ।

ਮਾਲਦੀਵ ਪੁਲਸ ਐਤਵਾਰ ਨੂੰ ਨੇਵੀ ਦੇ ਜਹਾਜ਼ 'ਚ ਉਨ੍ਹਾਂ ਨੂੰ ਮਾਲੇ ਲੈ ਆਈ। ਪਰ ਅਦਾਲਤ ਨੇ ਇਹ ਕਹਿੰਦਿਆਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਕਿ ਪੁਲਸ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਸਮੁੰਦਰ 'ਚ ਗ੍ਰਿਫਤਾਰ ਕਰਦਿਆਂ ਸਹੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ। ਪੁਲਸ ਸੋਮਵਾਰ ਸਵੇਰੇ ਉਨ੍ਹਾਂ ਲਈ ਦੂਜਾ ਗ੍ਰਿਫਤਾਰੀ ਵਾਰੰਟ ਲੈ ਕੇ ਆਈ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਧੂਨਿਧੂ ਹਿਰਾਸਤ ਕੇਂਦਰ ਲੈ ਗਈ। ਉਨ੍ਹਾਂ ਨੂੰ ਸੋਮਵਾਰ ਨੂੰ ਬਾਅਦ 'ਚ ਫੌਜਦਾਰੀ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਨ੍ਹਾਂ ਨੂੰ 15 ਦਿਨਾਂ ਲਈ ਹਿਰਾਸਤ 'ਚ ਭੇਜ ਦਿੱਤਾ।


Baljit Singh

Content Editor

Related News