ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਾਬਕਾ ਡਿਪਟੀ ਸਪੀਕਰ ਸੂਰੀ ''ਤੇ ਹਮਲਾ (ਵੀਡੀਓ)

04/29/2022 3:17:40 PM

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਾਬਕਾ ਡਿਪਟੀ ਸਪੀਕਰ ਕਾਸਿਮ ਸੂਰੀ 'ਤੇ ਰਾਜਧਾਨੀ ਇਸਲਾਮਾਬਾਦ ਦੇ ਇਕ ਨਿੱਜੀ ਹੋਟਲ 'ਚ ਹਮਲਾ ਕੀਤਾ ਗਿਆ। ਏਆਰਵਾਈ ਨਿਊਜ਼ ਨੇ ਸੂਰੀ ਦੇ ਹਵਾਲੇ ਨਾਲ ਦੱਸਿਆ ਕਿ ਅੱਜ ਜਦੋਂ ਉਹ ਤੜਕੇ ਸੇਹਰੀ ਲਈ ਕੋਹਸਰ ਮਾਰਕੀਟ ਦੇ ਇੱਕ ਹੋਟਲ ਵਿੱਚ ਪਹੁੰਚੇ ਉਦੋਂ ਉਨ੍ਹਾਂ 'ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਕਾਰਕੁਨਾਂ ਅਤੇ ਕੇਂਦਰੀ ਨਾਰਕੋਟਿਕਸ ਕੰਟਰੋਲ ਮੰਤਰੀ ਸ਼ਾਹਜ਼ੈਨ ਬੁਗਤੀ ਦੇ ਗਾਰਡ ਨੇ ਹਮਲਾ ਕਰ ਦਿੱਤਾ। 

 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਇਮਰਾਨ ਖਾਨ ਦੀ ਪਤਨੀ ਦੀ ਦੋਸਤ ਫਰਾਹ ਖਾਨ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ 'ਚ ਜਾਂਚ ਦੇ ਹੁਕਮ 

ਪੁਲਸ ਅਨੁਸਾਰ ਸੂਰੀ ਆਪਣੇ ਦੋਸਤਾਂ ਨਾਲ ਇੱਕ ਹੋਟਲ ਵਿੱਚ ਸਨ ਜਦੋਂ ਲੋਕਾਂ ਦਾ ਇੱਕ ਸਮੂਹ ਆਇਆ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਆਗੂ (ਪੀ.ਟੀ.ਆਈ.) ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਹੱਥੋਪਾਈ ਵੀ ਹੋ ਗਈ। ਇਸ ਦੌਰਾਨ ਸੂਰੀ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਨ੍ਹਾਂ ਦੇ ਦੋਸਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਏਆਰਵਾਈ ਨਿਊਜ਼ ਨੇ ਦੱਸਿਆ ਕਿ ਇਹ ਘਟਨਾ ਸਾਊਦੀ ਅਰਬ ਦੀ ਮਸਜਿਦ-ਏ-ਨਵਾਬੀ ਵਿੱਚ ਲੋਕਾਂ ਦੇ ਇੱਕ ਸਮੂਹ ਵੱਲੋਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਵਫ਼ਦ ਵਿਰੁੱਧ ਨਾਅਰੇਬਾਜ਼ੀ ਕਰਨ ਅਤੇ ਜਮਹੂਰੀ ਵਤਨ ਪਾਰਟੀ (JWP) ਦੇ ਮੁਖੀ ਸ਼ਾਹਜ਼ੈਨ ਬੁਗਤੀ ਨਾਲ ਦੁਰਵਿਵਹਾਰ ਕਰਨ ਤੋਂ ਬਾਅਦ ਵਾਪਰੀ। ਘਟਨਾ ਤੋਂ ਤੁਰੰਤ ਬਾਅਦ ਸੂਰੀ ਨੇ ਜੇਡਬਲਯੂਪੀ ਵਰਕਰਾਂ ਵਿਰੁੱਧ ਐਫਆਈਆਰ ਦਰਜ ਕਰਵਾਈ।

ਪੜ੍ਹੋ ਇਹ ਅਹਿਮ ਖ਼ਬਰ- ਇੰਡੋਨੇਸ਼ੀਆ: ਸੋਨੇ ਦੀ ਖਾਨ 'ਚ 12 ਔਰਤਾਂ ਦੀ ਮੌਤ, ਦੋ ਜ਼ਖ਼ਮੀ


Vandana

Content Editor

Related News