ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਅਮਰੀਕਾ ''ਚ ਬਣੇ ਉਬੇਰ ਡਰਾਈਵਰ

Monday, Mar 21, 2022 - 06:01 PM (IST)

ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਅਮਰੀਕਾ ''ਚ ਬਣੇ ਉਬੇਰ ਡਰਾਈਵਰ

ਵਾਸ਼ਿੰਗਟਨ (ਵਾਰਤਾ) ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਖਾਲਿਦ ਪੇਏਂਡਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਅਮਰੀਕਾ ਵਿਚ ਉਬੇਰ ਕਾਰ ਚਲਾ ਰਹੇ ਹਨ। ਵਾਸ਼ਿੰਗਟਨ ਪੋਸਟ ਦੇ ਅਨੁਸਾਰ ਪੇਏਂਡਾ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਦੇ ਸੱਤਾ ਵਿੱਚ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਤਤਕਾਲੀ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਕ ਜਨਤਕ ਮੀਟਿੰਗ ਦੌਰਾਨ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਨੇ ਸਾਊਦੀ ਅਰਬ ਨੂੰ ਭੇਜੀਆਂ ਪੈਟ੍ਰਿਅਟ ਮਿਜ਼ਾਈਲਾਂ 

ਗਨੀ ਨੇ ਲੇਬਨਾਨੀ ਕੰਪਨੀ ਨੂੰ ਮੁਕਾਬਲਤਨ ਬਹੁਤ ਘੱਟ ਭੁਗਤਾਨ ਕਰਨ ਵਿੱਚ ਮੰਤਰਾਲੇ ਦੀ ਅਸਫਲਤਾ ਲਈ ਉਸਨੂੰ ਨਿੱਜੀ ਤੌਰ 'ਤੇ ਤਾੜਨਾ ਵੀ ਕੀਤੀ ਸੀ। ਵਾਸ਼ਿੰਗਟਨ ਪਹੁੰਚਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਨੂੰ ਰੋਜ਼ੀ-ਰੋਟੀ ਦੇ ਸਾਧਨ ਲਈ ਉਬੇਰ ਕੰਪਨੀ 'ਚ ਡਰਾਈਵਰ ਵਜੋਂ ਕੰਮ ਕਰਨਾ ਪੈ ਰਿਹਾ ਹੈ, ਜਿਸ ਦੀ ਸ਼ਾਇਦ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਉਸ ਨੇ ਕਿਹਾ ਕਿ ਹਾਲੇ ਮੇਰੇ ਕੋਲ ਕੋਈ ਜਗ੍ਹਾ ਨਹੀਂ ਹੈ। ਮੈਂ ਨਾ ਤਾਂ ਇੱਥੋਂ ਦਾ ਹਾਂ ਅਤੇ ਨਾ ਹੀ ਉਥੋਂ ਦਾ ਹਾਂ। ਇੱਥੇ ਇਕੱਲਤਾ ਬਹੁਤ ਹੈ। ਜੋ ਵੀ ਹੈ, ਮੈਂ ਉਸ ਤੋਂ ਸੰਤੁਸ਼ਟ ਹਾਂ, ਮੈਂ ਨਿਰਾਸ਼ ਨਹੀਂ ਹੋਣਾ ਚਾਹੁੰਦਾ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ 'ਚ ਤਾਲਿਬਾਨ ਦੇ ਸ਼ਾਸਨ ਲਈ ਅਮਰੀਕਾ ਵੀ ਜ਼ਿੰਮੇਵਾਰ ਹੈ। ਉਹ ਉਥੇ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦੇ ਆਪਣੇ ਮਿਸ਼ਨ ਤੋਂ ਪਿੱਛੇ ਹਟ ਗਿਆ।


author

Vandana

Content Editor

Related News