ਪੰਜਾਬ ''ਚ ਰਿਸ਼ਤੇ ਸ਼ਰਮਸਾਰ! ਦਰਿੰਦਾ ਬਣੇ ਨਾਨੇ ਨੇ ਦੋਹਤੀ ਦੀ ਰੋਲ਼ੀ ਪੱਤ, ਇੰਝ ਖੁੱਲ੍ਹਿਆ ਭੇਤ

Sunday, May 03, 2026 - 07:05 PM (IST)

ਪੰਜਾਬ ''ਚ ਰਿਸ਼ਤੇ ਸ਼ਰਮਸਾਰ! ਦਰਿੰਦਾ ਬਣੇ ਨਾਨੇ ਨੇ ਦੋਹਤੀ ਦੀ ਰੋਲ਼ੀ ਪੱਤ, ਇੰਝ ਖੁੱਲ੍ਹਿਆ ਭੇਤ

ਬਠਿੰਡਾ (ਵਿਜੇ ਵਰਮਾ)- ਬਠਿੰਡਾ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਕ 50 ਸਾਲਾ ਵਿਅਕਤੀ 'ਤੇ ਆਪਣੀ 12 ਸਾਲਾ ਸੌਤੇਲੀ ਦੋਹਤੀ ਨਾਲ ਪਿਛਲੇ ਦੋ ਸਾਲਾਂ ਤੋਂ ਜਬਰ-ਜ਼ਿਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਦੋਸ਼ ਹੈ ਕਿ ਹੈਵਾਨ ਬਣਿਆ ਸੌਤੇਲਾ ਨਾਨਾ ਮਾਸੂਮ ਨੂੰ ਪਹਿਲਾਂ ਨਸ਼ੇ ਦਾ ਆਦੀ ਬਣਾਉਂਦਾ ਰਿਹਾ ਅਤੇ ਫਿਰ ਉਸ ਨਾਲ ਦਰਿੰਦਗੀ ਕਰਦਾ ਰਿਹਾ।

ਇਹ ਵੀ ਪੜ੍ਹੋ: 3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਲੋਕ

ਮਾਮਲੇ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ 26 ਅਪ੍ਰੈਲ ਨੂੰ ਬੱਚੀ ਦੀ ਮਾਂ ਨੇ ਉਸ ਨੂੰ ਨਸ਼ੇ ਵਾਲਾ ਕੈਪਸੂਲ ਖਾਂਦੇ ਵੇਖ ਲਿਆ। ਸ਼ੱਕ ਹੋਣ ’ਤੇ ਜਦੋਂ ਮਾਂ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਬੱਚੀ ਰੋ ਪਈ ਅਤੇ ਉਸ ਨੇ ਦੋ ਸਾਲਾਂ ਤੋਂ ਚੱਲ ਰਹੇ ਜਬਰ-ਜ਼ਿਨਾਹ ਦੀ ਪੂਰੀ ਦਰਦਨਾਕ ਕਹਾਣੀ ਸੁਣਾ ਦਿੱਤੀ। ਬੱਚੀ ਨੇ ਦੱਸਿਆ ਕਿ ਜਿਸ ਨੂੰ ਉਹ 'ਰਾਜਾ ਪਾਪਾ' ਕਹਿੰਦੀ ਸੀ, ਉਹੀ ਉਸ ਦੀ ਜ਼ਿੰਦਗੀ ਬਰਬਾਦ ਕਰ ਰਿਹਾ ਸੀ।

ਇਹ ਵੀ ਪੜ੍ਹੋ: Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ ਆਵੇਗਾ ਆਪਣਾ ਬਚਪਨ

ਪੀੜਤਾ ਦੀ ਮਾਂ ਨੇ ਪੁਲਸ ’ਤੇ ਵੀ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮ ਸ਼ਿਵਰਾਜ ਨੇ ਉਸ ਦੀ ਅਣਪੜ੍ਹਤਾ ਦਾ ਫਾਇਦਾ ਚੁੱਕਦੇ ਹੋਏ ਡਰਾ ਕੇ ਸਾਦੇ ਕਾਗਜ਼ਾਂ ’ਤੇ ਅੰਗੂਠੇ ਲਗਵਾ ਲਏ ਅਤੇ ਮਾਮਲੇ ਨੂੰ ਸਮਝੌਤੇ ਵੱਲ ਮੋੜਣ ਦੀ ਕੋਸ਼ਿਸ਼ ਕੀਤੀ। ਜਦੋਂ ਜਸਟਿਸ ਫਾਰ ਆਲ ਆਰਗਨਾਈਜ਼ੇਸ਼ਨ ਨੇ ਮਾਮਲੇ 'ਚ ਦਖ਼ਲ ਦੇ ਕੇ ਵਿਰੋਧ ਕੀਤਾ ਤਾਂ ਪੁਲਸ ਹਰਕਤ 'ਚ ਆਈ। ਇਸ ਤੋਂ ਬਾਅਦ ਦੋਸ਼ੀ ਖ਼ਿਲਾਫ਼ ਪੋਕਸੋ ਐਕਟ ਅਤੇ ਜਬਰ-ਜ਼ਿਨਾਹ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸ. ਐੱਚ. ਓ. ਕੈਨਾਲ ਹਰਜੋਤ ਸਿੰਘ ਨੇ ਦੱਸਿਆ ਕਿ ਬੱਚੀ ਦਾ ਮੈਡੀਕਲ ਕਰਵਾ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਫਿਲਹਾਲ ਪੀੜਤਾ ਦਾ ਹਸਪਤਾਲ 'ਚ ਇਲਾਜ ਜਾਰੀ ਹੈ।

ਇਹ ਵੀ ਪੜ੍ਹੋ: Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News