ਅਮਰੀਕਾ ਦੇ ਪੱਛਮ ’ਚ ਲੱਗੀ ਜੰਗਲ ਦੀ ਅੱਗ ਪਈ ਮੱਠੀ
Thursday, Jul 29, 2021 - 12:50 AM (IST)
ਇੰਡੀਅਨ ਫਾਲਸ (ਅਮਰੀਕਾ)- ਮੌਸਮ ਵਿਚ ਠੰਡਕ ਆਉਣ ਨਾਲ ਅਮਰੀਕਾ ਦੇ ਪੱਛਮੀ ਭਾਗ ਵਿਚ ਲੱਗੀ 2 ਵਿਸ਼ਾਲ ਜੰਗਲਾਂ ਦੀ ਅੱਗ ਕੁਝ ਹੱਦ ਤੱਕ ਮੱਠੀ ਪੈ ਗਈ ਹੈ ਪਰ ਜਾਇਦਾਦ ਦਾ ਨੁਕਸਾਨ ਵਧਦਾ ਜਾ ਰਿਹਾ ਹੈ।
ਇਹ ਖ਼ਬਰ ਪੜ੍ਹੋ- ਬ੍ਰਿਟੇਨ ਦੇ ਤੈਰਾਕਾਂ ਨੇ ਰਿਲੇਅ ਵਿਚ ਰਚਿਆ ਇਤਿਹਾਸ
ਵਿਗਿਆਨੀਆਂ ਦਾ ਕਹਿਣਾ ਹੈ ਕਿ ਸਬੂਤ ਦਿਖਾਉਂਦੇ ਹਨ ਕਿ ‘ਬੂਟਲੇਗ’ ਅੱਗ ਨਾਲ ਪੈਦਾ ਹੋਈ ਹੈ ਜਿਤੇ 179 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦੁਰਲੱਭ ਘਟਨਾ ਅਤਿਅੰਤ ਗਰਮ ਸਥਿਤੀਆਂ ਕਾਰਨ ਪੈਦਾ ਹੋਈ ਅੱਗ ਨਾਲ ਸਬੰਧਤ ਹੈ। ਇਸ ਦਰਮਿਆਨ, ਅੱਗ ਬੁਝਾਉਣ ਦੀ ਜ਼ਿੰਮੇਵਾਰ ਸੰਭਾਲ ਰਹੇ ਨਿਕ ਟਰੂਐਕਸ ਨੇ ਦੱਸਿਆ ਕਿ ਉੱਤਰ ਕੈਲੀਫੋਰਨੀਆ ਦੇ ਪਹਾੜਾਂ ’ਤੇ ਲੱਗੀ ਵਿਸ਼ਾਲ ‘ਡਿਕਸੀ’ ਅੱਗ ਨਾਲ ਹੋਏ ਨੁਕਸਾਨ ਦੀ ਸਮੀਖਿਆ ਕਰ ਰਹੀਆਂ ਟੀਮਾਂ ਨੇ ਹੁਣ ਤੱਕ 36 ਢਾਂਚਿਆਂ ਦੇ ਤਬਾਹ ਹੋਣ ਅਤੇ ਦੂਰ-ਦੁਰਾਡੇ ਇਲਾਕੇ ‘ਇੰਡੀਅਨ ਫਾਲਸ’ ਵਿਚ 7 ਢਾਂਚਿਆਂ ਨੂੰ ਨੁਕਸਾਨ ਹੋਣ ਦੀ ਜਾਣਕਾਰੀ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ਛੱਤੀਸਗੜ੍ਹ ਦੇ ਸਿਹਤ ਮੰਤਰੀ ਵਿਰੁੱਧ ਦੋਸ਼ਾਂ ਨੂੰ ਲੈ ਕੇ ਅਸੈਂਬਲੀ ’ਚ ਭਾਰੀ ਹੰਗਾਮਾ
ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੁ ਤਬਦੀਲੀ ਨੇ ਖੇਤਰ ਨੂੰ ਪਿਛਲੇ 30 ਸਾਲਾਂ ਵਿਚ ਬਹੁਤ ਗਰਮ ਬਣਾ ਦਿੱਤਾ ਹੈ ਅਤੇ ਇਹ ਮੌਸਮ ਨੂੰ ਜ਼ਿਆਦਾ ਗਰਮ ਬਣਾਉਂਦਾ ਰਹੇਗਾ ਅਤੇ ਜੰਗਲ ਦੀ ਅੱਗ ਵੀ ਬਰਾਬਰ ਲਗਦੀ ਰਹੇਗੀ ਅਤੇ ਵਿਨਾਸ਼ਕਾਰੀ ਸਾਬਿਤ ਹੁੰਦੀ ਰਹੇਗੀ। ਅਧਿਕਾਰੀਆਂ ਨੂੰ ਉਮੀਦ ਹੈ ਕਿ ਤਾਪਮਾਨ ਘੱਟ ਹੋਣ, ਹਵਾ ਵਿਚ ਨਮੀ ਦਾ ਪੱਧਰ ਵਧਣ ਅਤੇ ਕੁਝ ਥਾਵਾਂ ’ਤੇ ਬਰਸਾਤ ਹੋਣ ਨਾਲ ਓਰੇਗਾਨ ਵਿਚ ਬੂਟਲੇਗ ਅੱਗ ਦੇ ਖਿਲਾਫ ਤਰੱਕੀ ਕਰਨ ਵਿਚ ਮਦਦ ਮਿਲੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।