ਅਜਿਹਾ ਦੇਸ਼ ਜਿਥੇ ਮੋਟੀਆਂ ਕੁੜੀਆਂ ਹਨ ਮੁੰਡਿਆਂ ਦੀ ਪਹਿਲੀ ਪਸੰਦ

Saturday, Jul 06, 2019 - 09:57 PM (IST)

ਅਜਿਹਾ ਦੇਸ਼ ਜਿਥੇ ਮੋਟੀਆਂ ਕੁੜੀਆਂ ਹਨ ਮੁੰਡਿਆਂ ਦੀ ਪਹਿਲੀ ਪਸੰਦ

ਨਾਊਕਚੋਟ— ਅਜੋਕੇ ਸਮੇਂ 'ਚ ਜਿਥੇ ਲੜਕਿਆਂ ਨੂੰ ਪਤਲੀਆਂ ਕੁੜੀਆਂ ਜ਼ਿਆਦਾ ਪਸੰਦ ਆਉਂਦੀਆਂ ਹਨ ਉਥੇ ਹੀ ਦੁਨੀਆ 'ਚ ਇਕ ਅਜਿਹਾ ਵੀ ਦੇਸ਼ ਹੈ ਜਿਥੇ ਵਿਆਹ ਲਈ ਮੁੰਡੇ ਮੋਟੀਆਂ ਕੁੜੀਆਂ ਨੂੰ ਪਸੰਦ ਕਰਦੇ ਹਨ। ਇਥੋਂ ਤੱਕ ਕਿ ਇਸ ਦੇਸ਼ 'ਚ ਘੱਟ ਉਮਰ ਦੀਆਂ ਲੜਕੀਆਂ ਨੂੰ ਮੋਟਾ ਕਰਨ ਲਈ ਉਨ੍ਹਾਂ 'ਤੇ ਜ਼ੁਲਮ ਕੀਤੇ ਜਾਂਦੇ ਹਨ। ਇਨ੍ਹਾਂ ਲੜਕੀਆਂ ਨੂੰ ਇਕ ਦਿਨ 'ਚ 16000 ਤੱਕ ਕੈਲਰੀ ਖਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਇਥੇ ਲੜਕੀਆਂ ਨੂੰ ਮੋਟਾ ਕਰਨ ਲਈ ਇਹ ਇਹ ਅੱਤਿਆਚਾਰ ਕੋਈ ਦੂਜਾ ਨਹੀਂ ਬਲਕਿ ਉਨ੍ਹਾਂ ਦੇ ਆਪਣੇ ਪਰਿਵਾਰ ਵਾਲੇ ਕਰਦੇ ਹਨ ਤਾਂਕਿ ਘਰ ਦੀਆਂ ਲੜਕੀਆਂ ਖੂਬਸੂਰਤ ਦਿਖਣ ਤੇ ਉਨ੍ਹਾਂ ਦਾ ਵਿਆਹ ਜਲਦੀ ਹੋ ਸਕੇ। 'ਚੈਨਲਸ 4 ਅਨਰਿਪੋਰਟਡ ਵਰਲਡ' ਨੇ ਆਪਣੀ ਇਕ ਡਾਕਿਊਮੈਂਟਰੀ 'ਚ ਅਫਰੀਕਾ ਦੇ ਦੇਸ਼ ਮਾਰੀਟੇਨੀਆ 'ਚ ਲੜਕੀਆਂ ਦੇ ਨਾਲ ਹੋਣ ਵਾਲੇ ਇਸ ਅੱਤਿਆਚਾਰ ਨੂੰ ਲੈ ਕੇ ਹੈਰਾਨ ਕਰਨ ਵਾਲੀ ਖੁਲਾਸਾ ਕੀਤਾ ਹੈ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਦੇਸ਼ 'ਚ 11 ਸਾਲ ਦੀਆਂ ਲੜਕੀਆਂ ਦੇ ਲਈ 2 ਮਹੀਨੇ ਦਾ ਖਾਸ ਫੀਡਿੰਗ ਸੀਜ਼ਨ ਹੁੰਦਾ ਹੈ। ਇਸ ਸੀਜ਼ਨ 'ਚ ਇਨ੍ਹਾਂ ਬੱਚੀਆਂ ਨੂੰ ਮੋਟਾ ਹੋਣ ਲਈ ਉਠ ਦਾ ਦੁੱਧ ਤੇ ਹੋਰ ਚੰਗੇ ਖਾਣੇ ਜ਼ਿਆਦਾ ਤੋਂ ਜ਼ਿਆਦਾ ਖੁਆਏ ਜਾਂਦੇ ਹਨ ਤਾਂ ਕਿ ਉਨ੍ਹਾਂ ਦਾ ਭਾਰ ਵਧ ਸਕੇ।

ਇਸ ਸੀਜ਼ਨ 'ਚ ਲੜਕੀਆਂ ਨੂੰ ਜ਼ਬਰਦਸਤੀ ਜ਼ਿਆਦਾ ਤੋਂ ਜ਼ਿਆਦਾ ਖਾਣਾ ਖੁਆਇਆ ਜਾਂਦਾ ਹੈ। ਪਰ ਇਸ ਦੇਸ਼ 'ਚ ਗਰੀਬ ਪਰਿਵਾਰਾਂ 'ਚ ਪੈਦਾ ਹੋਣ ਵਾਲੀਆਂ ਲੜਕੀਆਂ ਦੇ ਲਈ ਹਾਲਾਤ ਹੋਰ ਖਰਾਬ ਹਨ। ਪੈਸਿਆਂ ਦੀ ਕਮੀ ਕਰਕੇ ਘਰ ਦੇ ਲੋਕ ਬੱਚੀਆਂ ਨੂੰ ਜਾਨਵਰਾਂ ਨੂੰ ਮੋਟਾ ਕਰਨ ਵਾਲਾ ਕੈਮੀਕਲ ਤੱਕ ਖਾਣ ਲਈ ਮਜਬੂਰ ਕਰਦੇ ਹਨ।


author

Baljit Singh

Content Editor

Related News