53 ਸਾਲ ''ਚ ਪਹਿਲੀ ਵਾਰ ਪੁਲਾੜ ਗੱਡੀ ਹਨੇਰੇ ''ਚ ਹੋਈ ਲੈਂਡ, ਪੁਲਾੜ ਯਾਤਰੀਆਂ ਨੇ ਪੂਰਾ ਕੀਤਾ ਇਹ ਮਿਸ਼ਨ

05/04/2021 3:00:37 AM

ਫਲੋਰੀਡਾ - ਅਮਰੀਕਾ ਦੇ ਫਲੋਰੀਡਾ ਵਿਚ ਪਨਾਮਾ ਸਿਟੀ ਨੇੜੇ ਮੈਕਸੀਕੋ ਦੀ ਖਾੜ੍ਹੀ ਵਿਚ ਜਦ ਪੁਲਾੜ ਗੱਡੀ ਨੇ 4 ਯਾਤਰੀਆਂ ਨਾਲ ਸੁਰੱਖਿਅਤ ਲੈਂਡਿੰਗ ਕੀਤੀ ਤਾਂ ਪੁਲਾੜ ਦੀ ਦੁਨੀਆ ਵਿਚ ਇਕ ਹੋਰ ਇਤਿਹਾਸ ਬਣ ਗਿਆ। 53 ਸਾਲ ਵਿਚ ਪਹਿਲੀ ਵਾਰ ਕਿਸੇ ਪੁਲਾੜ ਗੱਡੀ ਨੇ ਹਨੇਰੇ ਵਿਚ ਲੈਂਡਿੰਗ ਕੀਤੀ। ਇਸ ਤੋਂ ਪਹਿਲਾਂ 1968 ਵਿਚ ਨਾਸਾ ਦੇ ਅਪੋਲੋ-8 ਗੱਡੀ ਨੇ ਹਨੇਰੇ ਵਿਚ ਲੈਂਡਿੰਗ ਕੀਤੀ ਸੀ। ਉਦੋਂ 3 ਪੁਲਾੜ ਯਾਤਰੀ ਚੰਦਰਮਾ ਦੀ ਪੰਧ ਦੀ ਪਰੀਕ੍ਰਮਾ ਕਰ ਕੇ ਪਰਤੇ ਸਨ।

ਇਹ ਵੀ ਪੜ੍ਹੋ - ਮਮਤਾ ਦੀ ਜਿੱਤ ਨਾਲ ਰੰਗੇ 'ਵਿਦੇਸ਼ੀ ਅਖਬਾਰ', ਬੋਲੇ  - ਕੋਰੋਨਾ ਨੂੰ ਰੋਕਣ 'ਚ ਅਸਫਲ ਰਹੇ PM ਮੋਦੀ  

ਨਵੰਬਰ 2020 ਵਿਚ ਰੇਜੀਲਿਏਂਸ ਗੱਡੀ ਰਾਹੀਂ ਅਮਰੀਕਾ ਦੇ 3 ਅਤੇ ਜਾਪਾਨ ਦੇ ਇਕ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਿਆ ਗਿਆ ਸੀ। ਇਨ੍ਹਾਂ ਵਿਚ ਨਾਸਾ ਦੇ ਮਾਈਕ ਹਾਪਕਿੰਸ, ਵਿਕਟਰ ਗਲੋਵਰ, ਸ਼ੈਨਨ ਵਾਕਰ ਅਤੇ ਜਾਪਾਨ ਦੇ ਸੋਇਚੀ ਨਾਗੁਚੀ ਸ਼ਾਮਲ ਹਨ। ਇਹ ਚਾਰੋ 167 ਦਿਨਾਂ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਮਿਸ਼ਨ ਪੂਰਾ ਕਰ ਧਰਤੀ 'ਤੇ ਪਰਤੇ ਹਨ।

ਇਹ ਵੀ ਪੜ੍ਹੋ - ਰੂਸੀ ਮਾਡਲ ਨੇ ਬਾਲੀ 'ਚ ਪਵਿੱਤਰ ਜਵਾਲਾਮੁਖੀ ਉਪਰ ਬਣਾਈ ਪੋਰਨ ਵੀਡੀਓ, ਮਚਿਆ ਹੜਕੰਪ

ਲੈਂਡਿੰਗ ਦੇ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿਚ ਕੈਪਸੂਲ ਨੂੰ ਇਕ ਰਿਕਵਰੀ ਜਹਾਜ਼ 'ਤੇ ਪਾਣੀ ਤੋਂ ਬਾਹਰ ਕੱਢਿਆ ਗਿਆ ਸੀ। ਕੁਝ ਹੀ ਸਮਾਂ ਬਾਅਦ ਸਪੇਸ-ਐਕਸ ਦੇ ਮੁਲਾਜ਼ਮਾਂ ਨੇ ਰੇਜੀਲਿਏਂਸ ਦੇ ਸਾਈਡ ਹੈਚ ਨੂੰ ਖੋਲਣ ਲਈ ਤਿਆਰ ਕੀਤਾ। ਸਭ ਤੋਂ ਪਹਿਲਾਂ ਮਾਈਕ ਹਾਪਕਿੰਸ ਬਾਰ ਨਿਕਲਿਆ ਅਤੇ ਆਖਿਆ ਕਿ ਇਹ ਬਹੁਤ ਸ਼ਾਨਦਾਰ ਰਿਹਾ। ਹੁਣ ਤੁਸੀਂ ਮਿਲ ਕੇ ਦੁਨੀਆ ਬਦਲ ਰਹੇ ਹੋ। ਉਨ੍ਹਾਂ ਤੋਂ ਬਾਅਦ ਬਾਕੀ ਮੈਂਬਰ ਬਾਹਰ ਨਿਕਲੇ। ਨਾਸਾ ਦੀ ਚੀਫ ਫਲਾਈਟ ਡਾਇਰੈਕਟਰ ਹੋਲੀ ਰਾਇਡਿੰਗਸ ਨੇ ਆਖਿਆ ਕਿ ਚਾਰੋਂ ਕ੍ਰਿਊ ਮੈਂਬਰ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਬਿਹਤਰ ਮਹਿਸੂਸ ਕਰ ਰਹੇ ਹਨ। ਮੈਡੀਕਲ ਜਾਂਚ ਤੋਂ ਬਾਅਦ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਮਿਲਣਗੇ।

ਇਹ ਵੀ ਪੜ੍ਹੋ - ਭਾਰਤ ਤੋਂ USA ਆਉਣ ਵਾਲਿਆਂ 'ਤੇ ਰੋਕ, ਵਿਦਿਆਰਥੀਆਂ ਤੇ ਪੱਤਰਕਾਰਾਂ ਨੂੰ ਰਹੇਗੀ ਛੋਟ


Khushdeep Jassi

Content Editor

Related News