ਫੂਡ ਐਲਰਜੀ ’ਚ ਪਰਹੇਜ਼ ਨਾਲ ਪੋਸ਼ਣ ’ਤੇ ਅਸਰ

Saturday, Aug 28, 2021 - 09:18 AM (IST)

ਫੂਡ ਐਲਰਜੀ ’ਚ ਪਰਹੇਜ਼ ਨਾਲ ਪੋਸ਼ਣ ’ਤੇ ਅਸਰ

ਬ੍ਰਿਟੇਨ - ਬਦਲੀ ਜੀਵਨਸ਼ੈਲੀ ਵਿਚ ਲੋਕਾਂ ਦਾ ਖਾਣ-ਪੀਣ ਬਦਲਿਆ ਹੈ। ਇਸਦੇ ਨਾਲ ਫੂਡ ਐਲਰਜੀ ਦੇ ਮਾਮਲੇ ਵੀ ਵਧੇ ਹਨ। ਪਰ ਕਈ ਵਾਰ ਗਲਤ ਧਾਰਣਾ ਕਾਰਨ ਵੀ ਲੋਕ ਮੰਨ ਲੈਂਦੇ ਹਨ ਕਿ ਉਹ ਐਲਰਜੀ ਦਾ ਸ਼ਿਕਾਰ ਹਨ। ਇਹ ਦਾਅਵਾ ਬ੍ਰਿਟਿਸ਼ ਖੋਜ਼ਕਾਰਾਂ ਨੇ ਕੀਤਾ ਹੈ। ਇਕ ਹਾਲੀਆ ਅਧਿਐਨ ਮੁਤਾਬਕ ਜਿਸਨੂੰ ਲੋਕ ਫੂਡ ਐਲਰਜੀ ਮੰਨਕੇ ਬੈਠੇ ਹੁੰਦੇ ਹਨ, ਦਰਅਸਲ, ਉਹ ਕੁਝ ਹੋਰ ਹੀ ਸਮੱਸਿਆ ਹੋ ਸਕਦੀ ਹੈ। ਗਲਾਸਕੋ ਕੈਲੇਡੋਨੀਅਨ ਯੂਨੀਵਰਸਿਟੀ ਵਿਚ ਹੋਏ ਇਕ ਹਾਲੀਆ ਅਧਿਐਨ ਦੇ ਮੁਤਾਬਕ 35 ਫ਼ੀਸਦੀ ਤੱਕ ਲੋਕ ਖੁਦ ਨੂੰ ਜਾਂ ਆਪਣੇ ਬੱਚਿਆਂ ਵਿਚ ਗਲਤ ਧਾਰਣਾ ਕਾਰਨ ਫੂਡ ਐਲਰਜੀ ਜਾਂ ਫੂਡ ਇੰਟੋਲਰੈਂਸ ਮੰਨ ਬੈਠਦੇ ਹਨ।

ਇਹ ਵੀ ਪੜ੍ਹੋ: ਮਾਹਿਰਾਂ ਦੀ ਚਿਤਾਵਨੀ, ਤਾਲਿਬਾਨ ਦੀ ਦਹਿਸ਼ਤ 'ਚ ਅਫ਼ਗਾਨ ਔਰਤਾਂ ਦਾ ਭਵਿੱਖ ਅਸੁਰੱਖਿਅਤ

ਪੋਸ਼ਕ ਤੱਤਾਂ ਤੋਂ ਦੂਰ : ਬਿਨਾਂ ਜਾਂਚ ਰਿਪੋਰਟ ਅਤੇ ਡਰ ਨਾਲ ਖਾਣਾ-ਪੀਣਾ ਨਹੀਂ ਛੱਡਣਾ ਚਾਹੀਦਾ ਹੈ। ਜਲਦਬਾਜ਼ੀ ਸ਼ਰੀਰ ਨੂੰ ਕਈ ਤਰ੍ਹਾਂ ਦੇ ਜ਼ਰੂਰੀ ਪੋਸ਼ਕ ਤੱਤਾਂ ਤੋਂ ਦੂਰ ਕਰ ਦਿੰਦੀ ਹੈ ਜਿਸ ਨਾਲ ਸਰੀਰ ਕਮਜ਼ੋਰ ਹੁੰਦਾ ਹੈ। ਮੌਜੂਦਾ ਸਮੇਂ ਵਿਚ ਐਲਰਜੀ ਲਈ ਸਕਿਨ ਪ੍ਰਿਕ ਟੈਸਟ ਅਤੇ ਆਈ. ਜੀ. ਈ. ਬਲੱਡ ਟੈਸਟ ਹੁੰਦੇ ਹਨ। ਇਸ ਵਿਚ ਐਲਰਜਨ ਨੂੰ ਬਾਡੀ ’ਤੇ ਟਚ ਕਰਦੇ ਹਨ।

ਇਹ ਵੀ ਪੜ੍ਹੋ: IS ਨਾਲ ਸਬੰਧਤ ਆਈ.ਐੱਸ.ਕੇ.ਪੀ. ਨੇ ਲਈ ਕਾਬੁਲ ਹਮਲੇ ਦੀ ਜ਼ਿੰਮੇਦਾਰੀ, ਹਮਲਾਵਰ ਦੀ ਤਸਵੀਰ ਕੀਤੀ ਜਾਰੀ

ਮਿੱਥ ਅਤੇ ਸੱਚ
ਖਾਣ ਤੋਂ ਬਾਅਦ ਲੱਛਣ ਮਤਲਬ ਫੂਡ ਐਲਰਜੀ

ਜ਼ਿਆਦਾਤਰ ਲੋਕ ਇਹ ਸੋਚਦੇ ਹਨ ਕਿ ਕੋਈ ਫੂਡ ਆਈਟਮ ਖਾਣ ਤੋਂ ਬਾਅਦ ਉਨ੍ਹਾਂ ਵਿਚੋਂ ਲੱਛਣ ਨਜ਼ਰ ਆਏ ਹਨ, ਇਸ ਲਈ ਇਹ ਫੂਡ ਐਲਰਜੀ ਹੈ। ਪਰ ਅਜਿਹਾ ਜ਼ਰੂਰੀ ਨਹੀਂ ਹੈ। ਭੋਜਨ ਦੇ ਉਲਟ ਪ੍ਰਤੀਕਿਰਿਆ ਦਾ ਕੋਈ ਕਾਰਨ ਹੋ ਸਕਦਾ ਹੈ ਅਤੇ ਇਹ ਸਾਰੇ ਲੱਛਣ ਖ਼ੁਰਾਕ ਅਤੀ ਸੰਵੇਦਨਸ਼ੀਲਤਾ ਦੇ ਤਹਿਤ ਆਉਂਦੇ ਹਨ। ਦਰਅਸਲ, ਫੂਡ ਐਲਰਜੀ ਵਿਚ ਅਜਿਹੀ ਪ੍ਰਤੀਕਿਰਿਆਵਾਂ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਇਮਿਊਨਿਟੀ ਪ੍ਰਣਾਲੀ ਸ਼ਾਮਲ ਹੁੰਦੀ ਹੈ। 35 ਫ਼ੀਸਦੀ ਲੋਕਾਂ ਦੀ ਸਮਝ ਐਲਰਜੀ ਸਬੰਧੀ ਗਲਤ ਹੁੰਦੀ ਹੈ। ਭੋਜਨ ਤੋਂ ਪਰਹੇਜ਼ ਸਰੀਰ ਵਿਚ ਕਈ ਦਿੱਕਤਾਂ ਕਾਰਨ ਬਣ ਸਕਦਾ ਹੈ।

ਇਹ ਵੀ ਪੜ੍ਹੋ: ਨਿਕਾਰਾਗੁਆ ’ਚ ਮੂਲ ਨਿਵਾਸੀਆਂ ’ਤੇ ਹਮਲਾ, 12 ਨੂੰ ਕੁਹਾੜੀਆਂ ਨਾਲ ਵੱਢ ਕੇ ਦਰਖ਼ਤ ਨਾਲ ਲਟਕਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News