ਲਾਓਸ 'ਚ ਮਨਾਇਆ ਗਿਆ 'Floating Boats of Light' ਤਿਉਹਾਰ (ਤਸਵੀਰਾਂ)
Sunday, Oct 16, 2022 - 01:37 PM (IST)

ਵਿਏਨਟਿਏਨ (ਬਿਊਰੋ) ਦੱਖਣੀ-ਪੂਰਬੀ ਏਸ਼ੀਆਈ ਦੇਸ਼ ਲਾਓਸ ਵਿਖੇ ਵਿਸ਼ਵ ਵਿਰਾਸਤ ਸਥਲ ਵਿਚ ਸ਼ਾਮਲ ਲੁਆਂਗ ਫਬਾਂਗ ਕਸਬੇ ਵਿਚ ਦੀਵਾਲੀ ਵਾਂਗ ਰੌਸ਼ਨੀ ਦਾ ਤਿਉਹਾਰ 'ਫਲੋਇੰਗ ਬੋਟਸ ਆਫ ਲਾਈਟ' ਮਨਾਇਆ ਗਿਆ। ਇਸ ਮੌਕੇ ਪੂਰੇ ਕਸਬੇ ਵਿਚ ਲੋਕਾਂ ਨੇ ਲਾਲਟੇਨਾਂ ਨਾਲ ਸ਼ਹਿਰ ਨੂੰ ਰੌਸ਼ਨ ਕੀਤਾ। ਬਾਅਦ ਵਿਚ ਪਰੇਡ ਵੀ ਕੱਢੀ ਅਤੇ ਮੇਕਾਂਗ ਨਦੀ ਵਿਚ ਕੇਲੇ ਦੇ ਰੁੱਖਾਂ ਤੋਂ ਬਣੀਆਂ ਵੱਡੀਆਂ ਅਤੇ ਛੋਟੀਆਂ ਡ੍ਰੈਗਨ ਕਿਸ਼ਤੀਆਂ ਸਜਾ ਕੇ ਇਹਨਾਂ ਲਾਲਟੇਨਾਂ ਨੂੰ ਨਦੀ ਵਿਚ ਵਹਾ ਦਿੱਤਾ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਬੀਮਾਰੀਆਂ ਦੂਰ ਰਹਿੰਦੀਆਂ ਹਨ ਅਤੇ ਚੰਗੀ ਕਿਸਮਤ ਮਿਲਦੀ ਹੈ। ਇਸ ਦੇ ਨਾਲ ਹੀ ਜ਼ਿੰਦਗੀ ਵਿਚ ਖੁਸ਼ਹਾਲੀ ਰਹਿੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰੇਨ ਸਰਜਰੀ ਦੌਰਾਨ 9 ਘੰਟੇ ਤੱਕ 'ਸੈਕਸੋਫੋਨ' ਵਜਾਉਂਦਾ ਰਿਹਾ ਮਰੀਜ਼, ਹੋਇਆ ਸਫਲ ਆਪਰੇਸ਼ਨ (ਵੀਡੀਓ)
ਯੁੱਧ ਦੇ ਪ੍ਰਭਾਵ ਵਾਲਾ ਸ਼ਹਿਰ
ਲੁਆਂਗ ਫਬਾਂਗ ਜਿਸ ਨੂੰ 1975 ਤੋਂ ਪਹਿਲਾਂ ਲੁਆਂਗ ਪ੍ਰਬੰਗ ਵਜੋਂ ਜਾਣਿਆ ਜਾਂਦਾ ਸੀ, ਦਾ ਮਤਲਬ ਹੈ ਕਿ ਰਾਇਲ ਬੁੱਧ ਇਮੇਜ ਮਤਲਬ ਬੁੱਧ ਦਾ ਪਰਛਾਵਾਂ। 1995 ਵਿਚ ਬੇਮਿਸਾਲ, ਸੁਰੱਖਿਅਤ ਸਥਾਪਿਤ ਕਲਾ ਅਤੇ ਸੱਭਿਆਚਾਰਕ ਵਿਰਾਸਤ ਕਾਰਨ ਇਸ ਨੂੰ ਵਿਸ਼ਵ ਵਿਰਾਸਤ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ।ਇਹ ਖੇਤਰ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਫਰਾਂਸ ਦੀ ਬਸਤੀ ਦਾ ਹਿੱਸਾ ਰਿਹਾ ਸੀ।