ਫੌਸਦੌਨਦੋ ''ਚ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਮਨਾਇਆ
Monday, Apr 27, 2026 - 09:14 PM (IST)
ਰੋਮ (ਇਟਲੀ) (ਟੇਕ ਚੰਦ ਜਗਤਪੁਰ) : ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਰੀਜੋਇਮਿਲੀਆ ਵੱਲੋਂ ਫੌਸਦੌਨਦੋ ਦੀ ਕਰੇਜੋ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਵਿਸ਼ਵ ਰਤਨ ਡਾ. ਬੀਆਰ ਅੰਬੇਡਕਰ ਸਾਹਿਬ ਜੀ ਦਾ 135ਵਾਂ ਜਨਮ ਦਿਨ ਮਨਾਇਆ ਗਿਆ। ਜਿਸ 'ਚ ਸੰਤ ਸੁਖਵਿੰਦਰ ਦਾਸ ਈਸਪੁਰ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਗਾਇਕ ਆਰਡੀ ਸਾਗਰ ਵੀ ਪੰਜਾਬ ਤੋਂ ਉਚੇਚੇ ਤੌਰ 'ਤੇ ਪਹੁੰਚੇ। ਯੂਰਪ ਦੇ ਪ੍ਰਸਿੱਧ ਗਾਇਕ ਪੰਮਾ ਲਧਾਣਾ ਨੇ ਵੱਖ-ਵੱਖ ਬੁਲਾਰਿਆਂ ਅਤੇ ਗਾਇਕਾ ਨੂੰ ਸੰਗਤਾਂ ਦੇ ਰੂਬਰੂ ਕੀਤਾ ਉਥੇ ਹੀ ਉਨ੍ਹਾਂ ਨੇ ਬਾਬਾ ਸਾਹਿਬ ਜੀ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।

ਇਹ ਸਮਾਗਮ ਵਿੱਚ ਇਟਲੀ ਦੇ ਪ੍ਰਸਿੱਧ ਗਾਇਕ ਸੰਦੀਪ ਲੋਈ ,ਅਮਨ ਚੌਹਾਨ ,ਬਲਰਾਜ ਪਾਰਸ ਰਾਮਪੁਰੀਆ ਅਤੇ ਦੀਪ ਇਟਲੀ ਨੇ ਵੀ ਆਪਣੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਜੀਵਨ ਨਾਲ ਸੰਬੰਧਿਤ ਵੱਖ-ਵੱਖ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਪ੍ਰਧਾਨ ਕਸ਼ਮੀਰ ਲਾਲ ਮਹਿੰਮੀ ਨੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਜਿੱਥੇ ਸਮੁੱਚਾ ਜੀਵਨ ਭਾਰਤ ਦੇਸ਼ ਲਈ ਕੁਰਬਾਨ ਕੀਤਾ, ਉੱਥੇ ਉਨ੍ਹਾਂ ਨੇ ਸੰਵਿਧਾਨ ਵਿੱਚ ਸਮੁੱਚੇ ਦੇਸ਼ ਲਈ ਵੱਖ-ਵੱਖ ਵਰਗਾਂ ਨੂੰ ਵੱਖ-ਵੱਖ ਅਧਿਕਾਰ ਲੈ ਕੇ ਦਿੱਤੇ। ਔਰਤਾਂ ਦੇ ਮਾਨ ਸਨਮਾਨ ਲਈ ਅਤੇ ਗਰੀਬ ਵਰਗ ਨੂੰ ਵੀ ਉੱਚਾ ਚੁੱਕਣ ਲਈ ਸੰਵਿਧਾਨ ਵਿੱਚ ਉਹਨਾਂ ਨੂੰ ਬਣਦੇ ਹੱਕ ਲੈ ਕੇ ਦਿੱਤੇ। ਅੱਜ ਅਸੀਂ ਵਿਦੇਸ਼ਾਂ ਵਿੱਚ ਵੀ ਬਾਵਾ ਸਾਹਿਬ ਦੀ ਬਦੌਲਤ ਹੀ ਪਹੁੰਚੇ ਹਾਂ, ਉਹਨਾਂ ਦੀ ਇਸ ਕੁਰਬਾਨੀ ਦਾ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ।

ਇਸ ਮੌਕੇ ਡਾਕਟਰ ਰਾਜਕੁਮਾਰ ਮਾਨਤੋਵਾ ਨੇ ਆਪਣੇ ਵਿਚਾਰਾਂ ਰਾਹੀਂ ਕਿਹਾ ਕਿ ਬਾਵਾ ਸਾਹਿਬ ਨੇ ਜੋ ਪੜੋ, ਜੁੜੋ ਤੇ ਸੰਘਰਸ਼ ਕਰੋ ਤਾਂ ਸੰਦੇਸ਼ ਦਿੱਤਾ ਉਸ ਤੇ ਅੱਜ ਸਮੁੱਚੇ ਸਮਾਜ ਨੂੰ ਅਮਲ ਕਰਨ ਦੀ ਲੋੜ ਹੈ। ਇਸ ਮੌਕੇ ਕਮੇਟੀ ਵੱਲੋ ਆਈਆਂ ਸ਼ਖਸ਼ੀਅਤਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਸ਼ਮ ਵੱਧਣ ਮਹਿੰਦਰ ਪਾਲ ਨਵਲਾਰਾ ਕੁਲਦੀਪ ਲੋਧੀਪੁਰੀਆ ਪਰਮਜੀਤ ਜੱਸਲ ਆਦ ਹਾਜ਼ਰ ਸਨ।
