ਕੈਨੇਡਾ 'ਚ ਕਾਰ ਦੇ ਮੁਕਾਬਲੇ ਬਾਈਕ ਹਾਦਸਿਆਂ 'ਚ ਹੁੰਦੀਆਂ ਨੇ 5 ਗੁਣਾ ਜ਼ਿਆਦਾ ਮੌਤਾਂ

11/20/2017 5:24:07 PM

ਟੋਰਾਂਟੋ(ਭਾਸ਼ਾ)— ਕੈਨੇਡਾ ਵਿਚ ਹੋਏ ਅਧਿਐਨ ਵਿਚ ਪਾਇਆ ਗਿਆ ਹੈ ਕਿ ਕਾਰ ਹਾਦਸਿਆਂ ਦੇ ਮੁਕਾਬਲੇ ਵਿਚ ਮੋਟਰਸਾਈਕਲ ਹਾਦਸਿਆਂ ਨਾਲ 5 ਗੁਣਾ ਜ਼ਿਆਦਾ ਮੌਤਾਂ ਹੁੰਦੀਆਂ ਹਨ, 3 ਗੁਣਾ ਜ਼ਿਆਦਾ ਲੋਕ ਜ਼ਖਮੀ ਹੁੰਦੇ ਹਨ ਅਤੇ 6 ਗੁਣਾ ਜ਼ਿਆਦਾ ਡਾਕਟਰੀ ਖਰਚ ਹੁੰਦਾ ਹੈ। 'ਇੰਸਟੀਚਿਊਟ ਫਾਰ ਕਲੀਨਿਕਲ ਈਵੇਲਿਊਏਟਿਵ ਸਾਈਂਸਜ਼' ਦੇ ਸੋਧ ਕਰਤਾਵਾਂ ਨੇ ਬਾਲਗਾਂ ਨਾਲ ਜੁੜੇ ਡਾਟਾ 'ਤੇ ਧਿਆਨ ਦਿੱਤਾ ਜੋ 2007 ਤੋਂ 2013 ਦਰਮਿਆਨ ਕਾਰ ਹਾਦਸਿਆਂ ਜਾਂ ਮੋਟਰਸਾਈਕਲ ਹਾਦਸਿਆਂ ਨਾਲ ਜ਼ਖਮੀ ਹੋ ਕੇ ਹਸਪਤਾਲ ਪਹੁੰਚਣ ਵਾਲਿਆਂ ਦੇ ਬਾਰੇ ਵਿਚ ਸੀ। ''ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ' ਵਿਚ ਛਪੇ ਅਧਿਐਨ ਅਨੁਸਾਰ,  ਮੋਟਰਸਾਈਕਲ ਹਾਦਸਿਆਂ ਦੇ ਜ਼ਖ਼ਮੀ ਉਮਰ ਵਿਚ ਤੁਲਨਾਤਮਕ ਰੂਪ ਤੋਂ ਘੱਟ ਹਨ ਅਤੇ ਉਨ੍ਹਾਂ ਦੀ ਔਸਤ ਉਮਰ 36 ਸਾਲ ਰਹੀ। ਕਾਰ ਹਾਦਸਿਆਂ ਵਿਚ ਜ਼ਖ਼ਮੀਆਂ ਦੀ ਉਮਰ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਖੋਜਕਾਰਾਂ ਨੇ ਕਿਹਾ ਕਿ ਕਾਰ ਹਾਦਸਿਆਂ ਦੀ ਤੁਲਣਾ ਵਿਚ ਮੋਟਰਸਾਈਕਲ ਹਾਦਸਿਆਂ ਵਿਚ 3 ਗੁਣਾ ਜ਼ਿਆਦਾ ਲੋਕ ਜ਼ਖ਼ਮੀ ਹੋਏ, ਡਾਕਟਰੀ ਖਰਚਾ 6 ਗੁਣਾ ਜ਼ਿਆਦਾ ਹੋਇਆ ਅਤੇ ਮੌਤਾਂ 5 ਗੁਣਾ ਜ਼ਿਆਦਾ ਹੋਈਆਂ।


Related News