ਵਰਕ ਪਰਮਿਟ ’ਤੇ ਪੁਰਤਗਾਲ ਭੇਜਣ ਦੇ ਬਹਾਨੇ 10 ਲੱਖ ਰੁਪਏ ਦੀ ਮਾਰੀ ਠੱਗੀ

Sunday, Jun 30, 2024 - 05:02 PM (IST)

ਵਰਕ ਪਰਮਿਟ ’ਤੇ ਪੁਰਤਗਾਲ ਭੇਜਣ ਦੇ ਬਹਾਨੇ 10 ਲੱਖ ਰੁਪਏ ਦੀ ਮਾਰੀ ਠੱਗੀ

ਨਵਾਂਸ਼ਹਿਰ (ਤ੍ਰਿਪਾਠੀ) - ਵਰਕ ਪਰਮਿਟ ’ਤੇ ਪੁਰਤਗਾਲ ਭੇਜਣ ਦੇ ਬਹਾਨੇ 10 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਖ਼ਿਲਾਫ਼ ਥਾਣਾ ਸਦਰ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਗੁਰਚੈਨ ਰਾਮ ਪੁੱਤਰ ਤੁਲਸੀ ਰਾਮ ਵਾਸੀ ਹਿਆਤਪੁਰ ਤਹਿਸੀਲ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਆਪਣੇ ਦੌਹਤੇ ਅਕਾਸ਼ਦੀਪ ਰੱਤੂ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ।

ਇਸ ਸਬੰਧੀ ਉਸ ਨੇ ਰਮੇਸ਼ ਚੰਦ ਸੁਮਨ ਨਾਲ ਗੱਲ ਕੀਤੀ, ਜੋ ਇਕ ਟ੍ਰੈਵਲ ਏਜੰਸੀ ਵਿਚ ਕੰਮ ਕਰਦਾ ਹੈ ਅਤੇ ਉਸ ਦਾ ਪਹਿਲਾਂ ਤੋਂ ਹੀ ਜਾਣਕਾਰ ਹੈ। ਉਸ ਨੇ ਦੱਸਿਆ ਕਿ ਦੋਹਤੇ ਨੂੰ ਪੁਰਤਗਾਲ ਭੇਜਣ ਦਾ ਸੌਦਾ 10 ਲੱਖ ਰੁਪਏ ਵਿਚ ਤੈਅ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੇ ਉਕਤ ਏਜੰਟ ਨੂੰ ਵੱਖ-ਵੱਖ ਤਾਰੀਖ਼ਾਂ ’ਤੇ 10 ਲੱਖ ਰੁਪਏ ਦਿੱਤੇ। ਉਕਤ ਏਜੰਟ ਨੇ ਉਸ ਨੂੰ ਇਹ ਕਹਿ ਕੇ ਦਿੱਲੀ ਬੁਲਾਇਆ ਕਿ ਉਸਦਾ ਵੀਜ਼ਾ ਮਨਜ਼ੂਰ ਹੋ ਗਿਆ ਹੈ ਅਤੇ ਉਸ ਦੀ ਟਿਕਟ ਵੀ ਉਸ ਨੂੰ ਏਅਰਪੋਰਟ ’ਤੇ ਦੇ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਅਹਿਮ ਖ਼ਬਰ: ਹੁਣ ਵ੍ਹਟਸਐੱਪ ’ਤੇ ਵੀ ਦਰਜ ਕਰਵਾ ਸਕੋਗੇ FIR,ਬਦਲੇ ਰਹੇ ਨੇ ਇਹ ਕਾਨੂੰਨ

ਉਸ ਨੇ ਦੱਸਿਆ ਕਿ ਨਿਰਧਾਰਤ ਤਾਰੀਖ਼ ’ਤੇ ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਏਜੰਟ ਨੇ ਉਸ ਨੂੰ ਟਿਕਟ ਅਤੇ ਵੀਜ਼ਾ ਦੇ ਦਿੱਤਾ ਅਤੇ ਆਪ ਉੱਥੋਂ ਚਲਾ ਗਿਆ। ਏਅਰਪੋਰਟ ਦੇ ਅੰਦਰ ਹੀ ਇੰਮੀਗ੍ਰੇਸ਼ਨ ਨੇ ਉਨ੍ਹਾਂ ਦੇ ਵੀਜੇ ਨੂੰ ਗਲਤ ਕਹਿ ਕੇ ਏਅਰਪੋਰਟ ਤੋਂ ਬਾਹਰ ਭੇਜ ਦਿੱਤਾ। ਉਸ ਨੇ ਦੱਸਿਆ ਕਿ ਹੁਣ ਉਕਤ ਏਜੰਟ ਨਾ ਤਾਂ ਉਸ ਦੇ ਪੈਸੇ ਵਾਪਸ ਕਰ ਰਿਹਾ ਹੈ ਅਤੇ ਨਾ ਹੀ ਉਸ ਦੇ ਦੋਹਤੇ ਨੂੰ ਪੁਰਤਗਾਲ ਭੇਜਿਆ ਹੈ।

ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਦਿਵਾਉਣ ਅਤੇ ਦੋਸ਼ੀ ਏਜੰਟ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਬਲਾਚੌਰ ਦੀ ਪੁਲਸ ਨੇ ਏਜੰਟ ਰਮੇਸ਼ ਸੁਮਨ ਪੁੱਤਰ ਗਿਆਨ ਚੰਦ ਵਾਸੀ ਪਿੰਡ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਖ਼ਿਲਾਫ਼ ਧਾਰਾ 420 ਅਤੇ 13 ਤਹਿਤ ਪਰਚਾ ਦਰਜ ਕੀਤਾ ਹੈ। ਬਲਾਚੌਰ ਵੱਲੋਂ ਰੈਗੂਲੇਸ਼ਨ ਐਕਟ 2014 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਗੋਰਾਇਆ 'ਚ ਗੁੰਡਾਗਰਦੀ, ਕਾਂਗਰਸੀ ਆਗੂ ਦੇ ਘਰ ’ਤੇ ਚਲਾਈਆਂ ਗੋਲ਼ੀਆਂ, ਗੱਡੀ ਦੀ ਵੀ ਕੀਤੀ ਭੰਨਤੋੜ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News