ਟਰੰਪ ਨਾਲ ਬਹਿਸ ''ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਬਾਈਡੇਨ ਦੇ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹਟਣ ਦੀ ਮੰਗ ਵਧੀ

Sunday, Jun 30, 2024 - 04:52 PM (IST)

ਟਰੰਪ ਨਾਲ ਬਹਿਸ ''ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਬਾਈਡੇਨ ਦੇ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹਟਣ ਦੀ ਮੰਗ ਵਧੀ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਦੇ ਅਧੀਨ ਅਟਲਾਂਟਾ 'ਚ ਹੋਈ ਬਹਿਸ 'ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਅਤੇ ਮੁੱਖ ਧਾਰਾ ਦੀ ਅਮਰੀਕੀ ਮੀਡੀਆ 'ਚ ਰਾਸ਼ਟਰਪਤੀ ਜੋਅ ਬਾਈਡੇਨ ਦੇ ਚੋਣ ਦੌੜ ਤੋਂ ਹਟਣ ਦੀ ਮੰਗ ਵੱਧ ਰਹੀ ਹੈ। ਬਾਈਡੇਨ (81) ਅਤੇ ਉਨ੍ਹਾਂ ਦੇ ਪ੍ਰਚਾਰ ਮੁਹਿੰਮ ਨੇ ਕਿਹਾ ਕਿ ਉਹ ਹਾਰ ਨਹੀਂ ਮੰਨ ਰਹੇ ਹਨ ਅਤੇ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਫ਼ਲਤਾਪੂਰਵਕ ਮੁਕਾਬਲਾ ਕਰਨ ਲਈ ਵਚਨਬੱਧ ਹਨ। ਪ੍ਰਚਾਰ ਮੁਹਿੰਮ ਦੀ ਲੀਡਰਸ਼ਿਪ ਨੇ ਕਿਹਾ,''ਬਾਈਡੇਨ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ। ਉਮੀਦਵਾਰ ਨਹੀਂ ਬਦਲਿਆ ਜਾ ਰਿਹਾ ਹੈ।'' ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਾਈਡੇਨ ਨੇ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਪ੍ਰਾਇਮਰੀ ਚੋਣ 'ਚ ਜਿੱਤ ਹਾਸਲ ਕਰ ਲਈ ਹੈ।

ਵ੍ਹਾਈਟ ਹਾਊਸ 'ਚ ਦੂਜਾ ਕਾਰਜਕਾਲ ਪਾਉਣ ਦੇ ਇਛੁੱਕ ਬਾਈਡੇਨ ਦੀ ਆਵਾਜ਼ ਬਹਿਸ ਦੌਰਾਨ ਲੜਖੜਾਉਂਦੀ ਨਜ਼ਰ ਆਈ, ਜਿਸ ਨਾਲ ਡੈਮੋਕ੍ਰੇਟ ਦੇ ਸੀਨੀਅਰ ਨੇਤਾ ਇਹ ਸੋਚਣ ਨੂੰ ਮਜ਼ਬੂਰ ਹੋ ਗਏ ਹਨ ਕਿ ਕੀ ਮੌਜੂਦਾ ਰਾਸ਼ਟਰਪਤੀ ਚੋਣਾਂ ਤੋਂ ਪਹਿਲੇ ਦੇ ਕਠਿਨ ਮਹੀਨਿਆਂ ਦੌਰਾਨ ਸਿਖਰ 'ਤੇ ਰਹਿ ਸਕਦੇ ਹਨ। ਉੱਥੇ ਹੀ ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਟਰੰਪ (78) ਨੇ 90 ਮਿੰਟ ਦੀ ਬਹਿਸ ਦੌਰਾਨ ਸ਼ੁਰੂਆਤ ਤੋਂ ਹੀ ਬਾਈਡੇਨ ਨੂੰ ਸਖ਼ਤ ਟੱਕਰ ਦਿੱਤੀ। ਰਾਸ਼ਟਰਪਤੀ ਅਹੁਦੇ ਦੇ ਚੋਣ ਲਈ ਅਟਲਾਂਟਾ 'ਚ ਵੀਰਵਾਰ ਰਾਤ ਪਹਿਲੀ ਬਹਿਸ ਦੇ ਬਾਅਦ ਤੋਂ ਹੀ 'ਦਿ ਨਿਊਯਾਰਕ ਟਾਈਮਜ਼' ਸਮੇਤ ਕਈ ਮੀਡੀਆ ਸੰਸਥਾ ਅਤੇ ਬਾਈਡੇਨ ਦੀ ਪਾਰਟੀ ਦੇ ਸਮਰਥਕ ਅਤੇ ਅਹਿਮ ਨੀਤੀ ਨਿਰਮਾਤਾ ਉਨ੍ਹਾਂ ਨੂੰ ਇਸ ਦੌੜਨ ਤੋਂ ਹਟਣ ਦੀ ਮੰਗ ਕਰ ਰਹੇ ਹਨ। ਬਹਿਸ ਤੋਂ ਬਾਅਦ 'ਦਿ ਨਿਊਯਾਰਕ ਟਾਈਮਜ਼' ਨੇ ਆਪਣੇ ਸੰਪਾਦਕੀ 'ਚ ਲਿਖਿਆ,''ਆਪਣੇ ਦੇਸ਼ ਦੀ ਸੇਵਾ ਕਰਨ ਲਈ ਰਾਸ਼ਟਰਪਤੀ ਬਾਈਡੇਨ ਨੂੰ ਇਸ ਦੌੜ ਤੋਂ ਹਟ ਜਾਣਾ ਚਾਹੀਦਾ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

DIsha

Content Editor

Related News