ਯੂਰੋ 2024 : ਡੈਨਮਾਰਕ ਨੂੰ ਹਰਾ ਕੇ ਜਰਮਨੀ ਕੁਆਰਟਰ ਫਾਈਨਲ ''ਚ

Sunday, Jun 30, 2024 - 03:44 PM (IST)

ਯੂਰੋ 2024 : ਡੈਨਮਾਰਕ ਨੂੰ ਹਰਾ ਕੇ ਜਰਮਨੀ ਕੁਆਰਟਰ ਫਾਈਨਲ ''ਚ

ਡਾਰਟਮੰਡ- ਮੇਜ਼ਬਾਨ ਜਰਮਨੀ ਨੇ ਮੀਂਹ ਅਤੇ ਤੂਫਾਨ ਵਿਚਾਲੇ ਖੇਡੇ ਗਏ ਮੈਚ 'ਚ ਡੈਨਮਾਰਕ ਨੂੰ 2-0 ਨਾਲ ਹਰਾ ਕੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਹੁਣ ਜਰਮਨ ਟੀਮ 14 ਜੁਲਾਈ ਨੂੰ ਹੋਣ ਵਾਲੇ ਫਾਈਨਲ ਤੋਂ ਦੋ ਜਿੱਤਾਂ ਦੂਰ ਹੈ।
ਜਰਮਨੀ ਲਈ ਕੇਈ ਹਾਵਰਟਜ਼ ਨੇ ਪਹਿਲਾ ਅਤੇ ਜਮਾਲ ਮੁਸਿਆਲਾ ਨੇ ਦੂਜਾ ਗੋਲ ਕੀਤਾ, ਜੋ ਟੂਰਨਾਮੈਂਟ ਵਿੱਚ ਉਸਦਾ ਤੀਜਾ ਗੋਲ ਸੀ। 2016 ਤੋਂ ਬਾਅਦ ਕਿਸੇ ਵੱਡੇ ਟੂਰਨਾਮੈਂਟ ਦੇ ਨਾਕਆਊਟ ਮੈਚ ਵਿੱਚ ਜਰਮਨੀ ਦੀ ਇਹ ਪਹਿਲੀ ਜਿੱਤ ਸੀ। ਹੁਣ ਉਸਦਾ ਸਾਹਮਣਾ ਸਪੇਨ ਜਾਂ ਜਾਰਜੀਆ ਨਾਲ ਹੋਵੇਗਾ।


author

Aarti dhillon

Content Editor

Related News