ਨਿਤੀਸ਼ ਨੇ PM ਮੋਦੀ ਸਾਹਮਣੇ ਰੱਖੇ 2 ਬਦਲ, 'ਸਪੈਸ਼ਲ ਸਟੇਟਸ ਨਹੀਂ ਤਾਂ ਵਿਸ਼ੇਸ਼ ਪੈਕੇਜ ਦਿਓ'
Sunday, Jun 30, 2024 - 05:21 PM (IST)
ਪਟਨਾ, (ਇੰਟ.)– ਬਿਹਾਰ ਨੂੰ ਵਿਸ਼ੇਸ਼ ਸੂਬੇ ਦੇ ਦਰਜੇ ਦਾ ਮੁੱਦਾ ਇਕ ਵਾਰ ਮੁੜ ਗਰਮਾ ਗਿਆ ਹੈ। ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਦੀ ਕੌਮੀ ਕਾਰਜਕਾਰਣੀ ਦੀ ਸ਼ਨੀਵਾਰ ਨੂੰ ਦਿੱਲੀ ਵਿਚ ਹੋਈ ਬੈਠਕ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰ ਸਾਹਮਣੇ ਮੁੜ ਇਹ ਮੰਗ ਰੱਖ ਦਿੱਤੀ। ਬੈਠਕ ਵਿਚ ਕਿਹਾ ਗਿਆ ਹੈ ਕਿ ਬਿਹਾਰ ਨੂੰ ਆਰਥਿਕ ਤੌਰ ’ਤੇ ਵਿਕਸਿਤ ਕਰਨ ਲਈ ਇਹ ਵਿਸ਼ੇਸ਼ ਦਰਜਾ ਮਿਲਣਾ ਜ਼ਰੂਰੀ ਹੋ ਗਿਆ ਹੈ। ਹਾਲਾਂਕਿ ਨਿਤੀਸ਼ ਨੇ ਕੇਂਦਰ ਸਾਹਮਣੇ ਥੋੜ੍ਹਾ ਸਾਫਟ ਖੇਡਦੇ ਹੋਏ ਇਸ ਵਾਰ 2 ਬਦਲ ਰੱਖੇ ਹਨ। ਉਨ੍ਹਾਂ ਮੋਦੀ ਸਰਕਾਰ ਨੂੰ ਕਿਹਾ ਕਿ ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਮਿਲਣਾ ਚਾਹੀਦਾ ਹੈ ਪਰ ਸਪੈਸ਼ਲ ਸਟੇਟਸ ਨਾ ਮਿਲੇ ਤਾਂ ਵਿਸ਼ੇਸ਼ ਪੈਕੇਜ ਹੀ ਮਿਲ ਜਾਵੇ ਤਾਂ ਵੀ ਚੰਗਾ ਰਹੇਗਾ। ਨਿਤੀਸ਼ ਨੇ ਕੇਂਦਰ ਸਾਹਮਣੇ 2 ਬਦਲ ਕਿਉਂ ਰੱਖੇ, ਇਸ ਸਬੰਧੀ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਦਾ ਦੌਰ ਵੀ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਸਸਤੀ ਹੋ ਗਈ ਸ਼ਰਾਬ, 1 ਜੁਲਾਈ ਤੋਂ ਪਿਅੱਕੜਾਂ ਦੀਆਂ ਲੱਗਣਗੀਆਂ ਮੌਜਾਂ
ਜੇ. ਡੀ. ਯੂ. ਦੀ ਕੌਮੀ ਕਾਰਜਕਾਰਣੀ ਦੀ ਬੈਠਕ ਵਿਚ ਐੱਮ. ਪੀ. (ਰਾਜ ਸਭਾ ਮੈਂਬਰ) ਸੰਜੇ ਝਾਅ ਨੂੰ ਨਿਤੀਸ਼ ਨੇ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਵੀ ਬਣਾਇਆ। ਸੰਜੇ ਝਾਅ ਅਜਿਹੇ ਨੇਤਾ ਹਨ ਜਿਨ੍ਹਾਂ ਦਾ ਪਿਛੋਕੜ ਭਾਰਤੀ ਜਨਤਾ ਪਾਰਟੀ ਦਾ ਰਿਹਾ ਹੈ। ਉਨ੍ਹਾਂ ਦੀ ਭਾਜਪਾ ਦੇ ਕਈ ਨੇਤਾਵਾਂ ਨਾਲ ਨਜ਼ਦੀਕੀ ਦੀ ਚਰਚਾ ਵੀ ਹੁੰਦੀ ਰਹਿੰਦੀ ਹੈ। ਇਸ ਸਾਲ ‘ਇੰਡੀਆ’ ਗੱਠਜੋੜ ਤੋਂ ਜੇ. ਡੀ. ਯੂ. ਦੀ ਐੱਨ. ਡੀ. ਏ. ਵਿਚ ਵਾਪਸੀ ਕਰਾਉਣ ’ਚ ਝਾਅ ਦੀ ਅਹਿਮ ਭੂਮਿਕਾ ਰਹੀ ਸੀ। ਨਿਤੀਸ਼ ਨੇ ਉਨ੍ਹਾਂ ਨੂੰ ਜੇ. ਡੀ. ਯੂ. ਵਿਚ ਨੰਬਰ ਦੋ ਦਾ ਨੇਤਾ ਬਣਾ ਕੇ ਇਹ ਸੰਕੇਤ ਦਿੱਤੇ ਹਨ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਨਾਲ ਕੋਈ ਤਕਰਾਰ ਨਹੀਂ ਚਾਹੁੰਦੇ।
ਇਹ ਵੀ ਪੜ੍ਹੋ- ਸਸਕਾਰ ਤੋਂ ਪਹਿਲਾਂ ਬੰਦਾ ਹੋਇਆ ਜ਼ਿੰਦਾ! ਧਾਹਾਂ ਮਾਰ ਰੋਂਦੇ ਪਰਿਵਾਰ ਤੋਂ ਨਹੀਂ ਸਾਂਭੀ ਜਾ ਰਹੀ ਖੁਸ਼ੀ