ਹਰਿਆਣਾ ''ਚ 6 ਹਜ਼ਾਰ ਪੁਲਸ ਕਰਮੀਆਂ ਦੀ ਹੋਵੇਗੀ ਭਰਤੀ, 8 ਜੁਲਾਈ ਤੱਕ ਕਰ ਸਕਦੇ ਹੋ ਅਪਲਾਈ
Sunday, Jun 30, 2024 - 03:56 PM (IST)
 
            
            ਹਰਿਆਣਾ- ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ 6 ਹਜ਼ਾਰ ਅਹੁਦਿਆਂ 'ਤੇ ਪੁਲਸ ਕਾਂਸਟੇਬਲ ਦੀ ਭਰਤੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਲਈ 8 ਜੁਲਾਈ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਜੋ ਨੌਜਵਾਨ ਪਹਿਲੇ ਅਪਲਾਈ ਕਰ ਚੁੱਕੇ ਹਨ, ਉਨ੍ਹਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹੈ। 5 ਹਜ਼ਾਰ ਪੁਰਸ਼ ਕਾਂਸਟੇਬਲ ਅਤੇ ਇਕ ਹਜ਼ਾਰ ਮਹਿਲਾ ਕਾਂਸਟੇਬਲ ਲਈ ਭਰਤੀ ਕੀਤੀ ਜਾਵੇਗੀ। ਉਮੀਦਵਾਰ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਉਮਰ 18 ਤੋਂ 25 ਸਾਲ ਵਿਚਾਲੇ ਹੋਣੀ ਚਾਹੀਦੀ ਹੈ। ਜਿਨ੍ਹਾਂ ਨੌਜਵਾਨਾਂ ਨੇ ਪਹਿਲੇ ਹੀ ਇਸ ਭਰਤੀ ਲਈ ਅਪਲਾਈ ਕੀਤਾ ਸੀ ਅਤੇ ਹੁਣ ਉਹ ਓਵਰਏਜ਼ ਹੋ ਚੁੱਕੇ ਹਨ, ਉਹ ਵੀ ਇਸ ਲਈ ਅਪਲਾਈ ਕਰ ਸਕਦੇ ਹਨ।
ਫੀਸ ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੈ। ਪੀ.ਐੱਮ.ਟੀ. ਤੋਂ ਬਾਅਦ ਪੀ.ਐੱਸ.ਟੀ. ਯਾਨੀ ਫਿਜ਼ੀਕਲ ਸਕ੍ਰੀਨਿੰਗ ਟੈਸਟ ਪਾਸ ਕਰਨਾ ਹੋਵੇਗਾ। ਇਸ 'ਚ ਪੁਰਸ਼ਾਂ ਲਈ 2.5 ਕਿਲੋਮੀਟਰ ਦੀ ਦੌੜ 12 ਮਿੰਟ, ਔਰਤਾਂ ਲਈ ਇਕ ਕਿਲੋਮੀਟਰ ਦੀ ਦੌੜ 6 ਮਿੰਟ ਅਤੇ ਐਕਸ ਸਰਵਿਸਮੈਨ ਲਈ ਇਕ ਕਿਲੋਮੀਟਰ ਦੀ ਦੌੜ 5 ਮਿੰਟ 'ਚ ਪੂਰੀ ਕਰਨੀ ਹੋਵੇਗੀ। ਨਾਲੇਜ਼ ਟੈਸਟ 94.5 ਫ਼ੀਸਦੀ ਦਾ ਹੋਵੇਗਾ। ਕੁੱਲ ਅੰਕ 100 ਹੋਣਗੇ ਅਤੇ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ। ਹਰ ਪ੍ਰਸ਼ਨ ਦੇ 0.945 ਅੰਕ ਹੋਣਗੇ। ਪੇਪਰ 'ਚ ਜਨਰਲ ਸਟਡੀਜ਼, ਜਨਰਲ ਸਾਇੰਸ, ਕਰੰਟ ਅਫੇਅਰ, ਜਨਰਲ ਰੀਜਨਿੰਗ, ਖੇਤੀਬਾੜੀ, ਪਸ਼ੂ ਪਾਲਣ, ਨਿਊਮੇਰੀਕਲ ਸਮੇਤ ਹੋਰ ਫੀਲਡ ਨਾਲ ਸੰਬੰਧਤ ਸਵਾਲ ਪੁੱਛੇ ਜਾਣਗੇ। ਕੰਪਿਊਟਰ ਦੀ ਬੇਸਿਕ ਨਾਲੇਜ਼ ਦੇ 10 ਫ਼ੀਸਦੀ, 20 ਫ਼ੀਸਦੀ ਅੰਕ ਹਰਿਆਣਾ ਦੀ ਬੇਸਿਕ ਨਾਲੇਜ਼ ਨਾਲ ਸੰਬੰਧਤ ਆਉਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            