ਵੈਡਿੰਗ ਵੀਅਰ ਆਊਟਫਿੱਟਸ ’ਚ ਬ੍ਰਾਈਟ ਐਂਡ ਡਾਰਕ ਰੰਗ ਬਣੇ ਅੰਮ੍ਰਿਤਸਰੀ ਔਰਤਾਂ ਦੀ ਪਸੰਦ

Sunday, Jun 30, 2024 - 04:34 PM (IST)

ਅੰਮ੍ਰਿਤਸਰ- ਕੋਈ ਵੀ ਸ਼ਾਦੀ ਵਿਆਹ ਦਾ ਮੌਕਾ ਹੋਵੇ ਤਾਂ ਲੋਕ ਅਕਸਰ ਬ੍ਰਾਈਟ ਰੰਗ ਪਾਉਣਾ ਪਸੰਦ ਕਰਦੇ ਹਨ ਕਿਉਂਕਿ ਇਸ ਤਰ੍ਹਾਂ ਦੇ ਰੰਗਾਂ ਦਾ ਚੋਣ ਧਾਰਮਿਕ ਸੰਸਕ੍ਰਿਤ ਨਾਲ ਜੁੜਿਆ ਰਹਿੰਦਾ ਹੈ। ਪੁਰਾਣੇ ਸਮੇਂ ਤੋਂ ਹੀ ਕਿਸੇ ਵੀ ਸ਼ਾਦੀ ਵਿਆਹ ਦੇ ਮੌਕੇ ’ਤੇ ਪਿੰਕ, ਰੈੱਡ, ਮੈਰੂਨ, ਗਰੀਨ, ਯੈਲੋ ਆਦਿ ਰੰਗ ਪ੍ਰੰਪਰਾਵਾਂ ਨਾਲ ਜੁੜੇ ਹੋਣ ਦੀ ਵਜ੍ਹਾ ਨਾਲ ਇਸ ਤਰ੍ਹਾਂ ਦੇ ਰੰਗਾਂ ਦਾ ਚਲਨ ਸ਼ਾਦੀ, ਵਿਆਹ ਦੇ ਮੌਕਾ ’ਤੇ ਖੂਬ ਰਹਿੰਦਾ ਹੈ।
ਇਨ੍ਹਾਂ ਰੰਗਾਂ ਦੀ ਖੂਬਸੂਰਤੀ ਦੀ ਗੱਲ ਕੀਤੀ ਜਾਵੇ ਤਾਂ ਬ੍ਰਾਈਟ ਹੋਣ ਦੀ ਵਜ੍ਹਾ ਨਾਲ ਇਹ ਪਹਿਨਣ ਵਾਲੇ ਦੀ ਖੂਬਸੂਰਤੀ ਹੋਰ ਵੀ ਨਿਖਾਰ ਦਿੰਦੇ ਹਨ। ਕੁਝ ਇਸ ਤਰ੍ਹਾਂ ਦਾ ਚਲਨ ਅੱਜਕੱਲ੍ਹ ਵੈਡਿੰਗ ਵੀਅਰ ਆਊਟਫਿਟਸ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚੱਲਦਿਆਂ ਵੱਖ-ਵੱਖ ਡਿਜ਼ਾਈਨਰ ਵੀ ਅੱਜਕੱਲ੍ਹ ਇਸ ਤਰ੍ਹਾਂ ਦੇ ਕਲਰਜ਼ ਨੂੰ ਵੱਖ-ਵੱਖ ਆਊਟਫਿੱਟਸ ਹੀ ਚੁਣਦੇ ਹਨ। ਇਸ ਤਰ੍ਹਾਂ ਨਾਲ ਮਾਰਕੀਟ ’ਚ ਇਸ ਤਰ੍ਹਾਂ ਦੇ ਰੰਗਾਂ ਦੀ ਬਹੁਤਾਤ ਹੋਣ ਨਾਲ ਵੀ ਲੋਕਾਂ ਦਾ ਧਿਆਨ ਇਸ ਤਰ੍ਹਾਂ ਦੇ ਰੰਗਾਂ ਵਲੋਂ ਜ਼ਿਆਦਾ ਆਕਰਸ਼ਿਕ ਹੁੰਦਾ ਹੈ, ਜਿਸ ਨਾਲ ਕਿ ਵੱਖ-ਵੱਖ ਸ਼ਾਦੀ ਫੰਕਸ਼ਨਾਂ ’ਤੇ ਇਸ ਤਰ੍ਹਾਂ ਦੇ ਰੰਗਾਂ ਨਾਲ ਬਣੇ ਆਊਟਫਿੱਟਸ ਪਹਿਨੇ ਔਰਤਾਂ ਦਿਖਾਈ ਦਿੰਦੀਆਂ ਹਨ।
ਇਸੇ ਤਰ੍ਹਾਂ ਦੇ ਫੈਸ਼ਨ ਨੂੰ ਅੱਜਕੱਲ੍ਹ ਅੰਮ੍ਰਿਤਸਰ ਦੀਆਂ ਔਰਤਾਂ ਵੀ ਖੂਬ ਜੀਅ ਭਰ ਕੇ ਅਪਣਾਉਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਕਿਉਂਕਿ ਇਹ ਆਪਣੇ ਆਪ ’ਚ ਇੰਨੇ ਆਕਰਸ਼ਿਕ ਅਤੇ ਖੂਬਸੂਰਤ ਲੱਗਦੇ ਹਨ ਕਿ ਇਸ ਤਰ੍ਹਾਂ ਦੇ ਬ੍ਰਾਈਟ ਰੰਗਾਂ ’ਤੇ ਖਾਸ ਮਿਹਨਤ ਕਰਨ ਦੀ ਵੀ ਜ਼ਰੂਰਤ ਨਹੀਂ ਪੈਦੀ। ‘ਜਗ ਬਾਣੀ’ਦੀ ਟੀਮ ਨੇ ਵੱਖ-ਵੱਖ ਮੌਕਿਆਂ ’ਤੇ ਪੁੱਜ ਅੰਮ੍ਰਿਤਸਰੀ ਔਰਤਾਂ ਦੀਆਂ ਤਸਵੀਰਾਂ ਵੈਡਿੰਗ ਵੀਅਰ ਆਊਟਫਿੱਟਸ ’ਚ ਆਪਣੇ ਕੈਮਰੇ ’ਚ ਕੈਦ ਕੀਤੀਆਂ।


Aarti dhillon

Content Editor

Related News