ਵਿਸ਼ਵ ਬੈਂਕ ਨੇ ਦਿੱਤੀ 150 ਕਰੋੜ ਡਾਲਰ ਦੇ ਲੋਨ ਦੀ ਮਨਜ਼ੂਰੀ, ਫੰਡਿੰਗ ਦੀ ਇਸ ਸੈਕਟਰ ''ਚ ਹੋਵੇਗੀ ਵਰਤੋਂ

06/30/2024 3:55:37 PM

ਨਵੀਂ ਦਿੱਲੀ (ਯੂ. ਐੱਨ. ਆਈ.) - ਵਿਸ਼ਵ ਬੈਂਕ ਨੇ ਭਾਰਤ ਨੂੰ ਘੱਟ ਕਾਰਬਨ ਵਾਲੀ ਐਨਰਜੀ ਦੇ ਵਿਕਾਸ ’ਚ ਤੇਜ਼ੀ ਲਿਆਉਣ ਲਈ ਮਦਦ ਦੇ ਤੌਰ ’ਤੇ 1.5 ਬਿਲੀਅਨ ਡਾਲਰ (150 ਕਰੋੜ ਡਾਲਰ) ਦੇ ਲੋਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਫੰਡ ਦੀ ਵਰਤੋਂ ਗ੍ਰੀਨ ਹਾਈਡ੍ਰੋਜ਼ਨ, ਇਲੈਕਟ੍ਰੋਲਾਈਜ਼ਰ ਦੀ ਮਾਰਕੀਟ ਨੂੰ ਉਤਸ਼ਾਹਿਤ ਕਰਨ ਅਤੇ ਰੀਨਿਊਬਲ ਐਨਰਜੀ ਦੀ ਪੈਠ ਵਧਾਉਣ ਲਈ ਕੀਤੀ ਜਾਵੇਗੀ।

ਇਹ ਭਾਰਤ ਦੀ ਹਰਿਤ ਊਰਜਾ (ਗ੍ਰੀਨ ਐਨਰਜੀ) ਨੂੰ ਉਤਸ਼ਾਹਿਤ ਕਰਨ ਲਈ ਵਰਲਡ ਬੈਂਕ ਤੋਂ ਫੰਡਿੰਗ ਦਾ ਦੂਜਾ ਰਾਊਂਡ ਹੈ। ਜੂਨ 2023 ’ਚ ਵਿਸ਼ਵ ਬੈਂਕ ਨੇ ਭਾਰਤ ਦੇ ਲੋ-ਕਾਰਬਨ ਐਨਰਜੀ ਦੇ ਵਿਕਾਸ ’ਚ ਤੇਜ਼ੀ ਲਿਆਉਣ ਲਈ 1.5 ਅਰਬ ਡਾਲਰ ਦੀ ਪਹਿਲੀ ਲੋ-ਕਾਰਬਨ ਐਨਰਜੀ ਪ੍ਰੋਗ੍ਰਾਮੈਟਿਕ ਡਿਵੈੱਲਪਮੈਂਟ ਪਾਲਿਸੀ ਆਪ੍ਰੇਸ਼ਨ ਨੂੰ ਮਨਜ਼ੂਰੀ ਦਿੱਤੀ।

ਫੰਡਿੰਗ ਦੀ ਕਿਥੇ ਹੋ ਸਕੇਗੀ ਵਰਤੋਂ

ਬਹੁਪੱਖੀ ਫਾਈਨਾਂਸਿੰਗ ਏਜੰਸੀ ਅਨੁਸਾਰ ਤਾਜ਼ਾ ਫੰਡਿੰਗ ਤੋਂ ਭਾਰਤ ਨੂੰ ਗ੍ਰੀਨ ਹਾਈਡ੍ਰੋਜ਼ਨ ਉਤਪਾਦਨ ਅਤੇ ਖਪਤ ਦੇ ਵਿਸਥਾਰ ’ਚ ਮਦਦ ਮਿਲੇਗੀ। ਨਾਲ ਹੀ ਨਾਲ ਵਿਸ਼ਵ ਬੈਂਕ ਨੇ ਆਪਣੇ ਬਿਆਨ ’ਚ ਕਿਹਾ,‘‘ਦੂਜਾ ਲੋ-ਕਾਰਬਨ ਐਨਰਜੀ ਪ੍ਰੋਗ੍ਰਾਮੈਟਿਕ ਡਿਵੈੱਲਪਮੈਂਟ ਪਾਲਿਸੀ ਆਪ੍ਰੇਸ਼ਨ-ਸਾਈਜ਼ ’ਚ ਬਰਾਬਰ 2 ਆਪ੍ਰੇਸ਼ਨਾਂ ਦੀ ਸੀਰੀਜ਼ ’ਚ ਦੂਜਾ-ਗ੍ਰੀਨ ਹਾਈਡ੍ਰੋਜ਼ਨ ਅਤੇ ਇਲੈਕਟ੍ਰੋਲਾਈਜ਼ਰ ਦੀ ਪ੍ਰੋਡਕਸ਼ਨ ਨੂੰ ਉਤਸ਼ਾਹਿਤ ਕਰਨ ਲਈ ਸੁਧਾਰਾਂ ਦੀ ਮਦਦ ਕਰੇਗਾ। ਇਹ ਗ੍ਰੀਨ ਹਾਈਡ੍ਰੋਜ਼ਨ ਪ੍ਰੋਡਕਸ਼ਨ ਲਈ ਜ਼ਰੂਰੀ ਅਤੇ ਅਹਿਮ ਤਕਨੀਕ ਹੈ।’’

ਭਾਰਤ ਦਾ ਐਨਰਜੀ ਟ੍ਰਾਂਜ਼ਿਸ਼ਨ ਟਾਰਗੈੱਟ ਨੂੰ ਪੂਰਾ ਕਰਨ ਦਾ ਉਦੇਸ਼

ਇਹ ਫੰਡਿੰਗ ਅਜਿਹੇ ਸਮੇਂ ਮਨਜ਼ੂਰ ਹੋਈ ਹੈ, ਜਦੋਂ ਭਾਰਤ ਆਪਣੇ ਮਹੱਤਵਪੂਰਨ ਊਰਜਾ ਤਬਦੀਲੀ ਟੀਚਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ। ਕੇਂਦਰ ਨੇ 2030 ਤੱਕ 500 ਗੀਗਾਵਾਟ ਸਥਾਪਿਤ ਨਵਿਆਉਣਯੋਗ ਊਰਜਾ ਸਮਰਥਾ ਹਾਸਲ ਕਰਨ ਅਤੇ 2070 ਤਕ ਨੈੱਟ ਜ਼ੀਰੋ ਤਕ ਪਹੁੰਚਣ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਕੇਂਦਰ ਨੇ ਇਲੈਕਟ੍ਰੋਲਾਈਜ਼ਰ ਅਤੇ ਗ੍ਰੀਨ ਹਾਈਡ੍ਰੋਜ਼ਨ ਦੀ ਮੈਨੂਫੈਕਚਰਿੰਗ ਨੂੰ ਉਤਸ਼ਾਹ ਦੇਣ ਲਈ 17,000 ਕਰੋੜ ਰੁਪਏ ਦਾ ਰਾਸ਼ਟਰੀ ਹਰਿਤ ਹਾਈਡ੍ਰੋਜ਼ਨ ਮਿਸ਼ਨ ਵੀ ਸ਼ੁਰੂ ਕੀਤਾ ਹੈ।

ਵਰਲਡ ਬੈਂਕ ਨੇ ਕੀ ਕਿਹਾ

ਵਰਲਡ ਬੈਂਕ ਨੇ ਕਿਹਾ ਕਿ ਇਹ ਆਪ੍ਰੇਸ਼ਨ ਰੀਨਿਊਬਲ ਐਨਰਜੀ ਪੈਠ ਨੂੰ ਉਤਸ਼ਾਹਿਤ ਕਰਨ ਲਈ ਸੁਧਾਰਾਂ ਦਾ ਵੀ ਸਮਰਥਨ ਕਰਦਾ ਹੈ। ਮਿਸਾਲ ਵਜੋਂ ਬੈਟਰੀ ਐਨਰਜੀ ਸਟੋਰੇਜ ਸਾਲਿਊਸ਼ਨ ਨੂੰ ਉਤਸ਼ਾਹਿਤ ਕਰਨਾ ਅਤੇ ਗਰਿੱਡ ’ਚ ਰੀਨਿਊਬਲ ਐਨਰਜੀ ਐਂਟੀਗ੍ਰੇਸ਼ਨ ’ਚ ਸੁਧਾਰ ਲਈ ਭਾਰਤੀ ਬਿਜਲੀ ਗਰਿੱਡ ਕੋਡ ’ਚ ਸੋਧ ਕਰਨਾ।

ਭਾਰਤ ’ਚ ਵਿਸ਼ਵ ਬੈਂਕ ਦੇ ਕੰਟ੍ਰੀ ਡਾਇਰੈਕਟਰ ਆਗਸਟੇ ਤਾਨੋ ਕੌਮੇ ਨੇ ਇਕ ਪ੍ਰੋਗਰਾਮ ’ਚ ਕਿਹਾ,‘‘ਵਿਸ਼ਵ ਬੈਂਕ ਭਾਰਤ ਦੀ ਲੋ-ਕਾਰਬਨ ਡਿਵੈੱਲਪਮੈਂਟ ਸਟ੍ਰੈਟਜੀ ਦਾ ਸਪੋਰਟ ਜਾਰੀ ਰੱਖਦੇ ਹੋਏ ਖੁਸ਼ ਹੈ, ਜੋ ਪ੍ਰਾਈਵੇਟ ਸੈਕਟਰ ’ਚ ਸਵੱਛ ਊਰਜਾ ਰੋਜ਼ਗਾਰ ਪੈਦਾ ਕਰਦੇ ਹੋਏ ਦੇਸ਼ ਦੇ ਨੈੱਟ ਜ਼ੀਰੋ ਟਾਰਗੈੱਟ ਨੂੰ ਪ੍ਰਾਪਤ ਕਰਨ ’ਚ ਮਦਦ ਕਰੇਗਾ।


Harinder Kaur

Content Editor

Related News