ਜੱਜ ਸੰਵਿਧਾਨ ਦੇ ਸਵਾਮੀ ਨਹੀਂ, ਸੇਵਕ ਹਨ : ਚੀਫ਼ ਜਸਟਿਸ
Sunday, Jun 30, 2024 - 04:41 PM (IST)
ਕੋਲਕਾਤਾ, (ਭਾਸ਼ਾ)- ਭਾਰਤ ਦੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਨੇ ਭਾਰਤੀ ਨਿਆਂ ਸ਼ਾਸਤਰ ’ਚ ‘ਸੰਵਿਧਾਨਕ ਨੈਤਿਕਤਾ’ ਨੂੰ ਲਾਗੂ ਕਰਨ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਸ਼ਨੀਵਾਰ ਨੂੰ ਵੰਨ-ਸੁਵੰਨਤਾ, ਸਮਾਵੇਸ਼ ਅਤੇ ਸਹਿਣਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਅਦਾਲਤਾਂ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਸੀ. ਜੇ. ਆਈ. ਨੇ ‘ਭਾਰਤ ਦੀ ਵੰਨ-ਸੁਵੰਨਤਾ ਨੂੰ ਸੁਰੱਖਿਅਤ ਰੱਖਣ’ ’ਚ ਜੱਜਾਂ ਦੀ ਭੂਮਿਕਾ ’ਤੇ ਧਿਆਨ ਦਿੱਤਾ।
ਸੀ. ਜੇ. ਆਈ. ਚੰਦਰਚੂੜ ਨੇ ਸਮਕਾਲੀ ਜੁਡੀਸ਼ੀਅਲ ਵਿਕਾਸ ਅਤੇ ਕਾਨੂੰਨ ਅਤੇ ਤਕਨਾਲੋਜੀ ਰਾਹੀਂ ਨਿਆਂ ਨੂੰ ਮਜ਼ਬੂਤ ਕਰਨਾ’ ਵਿਸ਼ੇ ਵਾਲੇ ਸੰਮੇਲਨ ’ਚ ਕਿਹਾ, ‘ਜਦੋਂ ਲੋਕ ਅਦਾਲਤਾਂ ਨੂੰ ਨਿਆਂ ਦਾ ਮੰਦਰ ਕਹਿੰਦੇ ਹਨ ਤਾਂ ਮੈਂ ਚੁੱਪ ਹੋ ਜਾਂਦਾ ਹਾਂ, ਕਿਉਂਕਿ ਇਸ ਦਾ ਮਤਲਬ ਹੋਵੇਗਾ ਕਿ ਜੱਜ ਦੇਵਤੇ ਹਨ, ਜੋ ਉਹ ਨਹੀਂ ਹਨ।
ਇਸ ਦੀ ਬਜਾਏ ਉਹ ਲੋਕਾਂ ਦੇ ਸੇਵਕ ਹਨ, ਜੋ ਦਇਆ ਅਤੇ ਹਮਦਰਦੀ ਨਾਲ ਨਿਆਂ ਕਰਦੇ ਹਨ।’ ਸੀ. ਜੇ. ਆਈ. ਨੇ ਜੱਜਾਂ ਨੂੰ ‘ਸੰਵਿਧਾਨ ਦੇ ਸਵਾਮੀ ਨਹੀਂ, ਸੇਵਕ ਦੱਸਦਿਆਂ ਨਿਆਂਪਾਲਿਕਾ ਨੂੰ ਸੰਵਿਧਾਨ ’ਚ ਦਰਜ ਕਦਰਾਂ-ਕੀਮਤਾਂ ਦੇ ਉਲਟ ਫੈਸਲਿਆਂ ਵਿਚ ਦਖਲ ਦੇਣ ਵਾਲੇ ਜੱਜਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਅਤੇ ਵਿਸ਼ਵਾਸ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਬਾਰੇ ਚਿਤਾਵਨੀ ਦਿੱਤੀ।