ਰੂਸ ਦੇ ਪੰਜ ਹਜ਼ਾਰ ਫੌਜੀ ਮਾਰੇ ਗਏ ਜਾਂ ਬੰਧਕ ਬਣਾਏ ਗਏ : ਖੁਫ਼ੀਆ ਅਧਿਕਾਰੀ

Wednesday, Mar 02, 2022 - 02:13 AM (IST)

ਰੂਸ ਦੇ ਪੰਜ ਹਜ਼ਾਰ ਫੌਜੀ ਮਾਰੇ ਗਏ ਜਾਂ ਬੰਧਕ ਬਣਾਏ ਗਏ : ਖੁਫ਼ੀਆ ਅਧਿਕਾਰੀ

ਬ੍ਰਸੇਲਜ਼-ਰੂਸ-ਯੂਕ੍ਰੇਨ ਸੰਕਟ 'ਚ ਹੁਣ ਤੱਕ ਪੰਜ ਹਜ਼ਾਰ ਤੋਂ ਜ਼ਿਆਦਾ ਰੂਸੀ ਫੌਜੀ ਬੰਧਕ ਬਣਾ ਲਏ ਗਏ ਹਨ ਜਾਂ ਫਿਰ ਮਾਰੇ ਗਏ ਹਨ। ਵੱਖ-ਵੱਖ ਪੱਛਮੀ ਦੇਸ਼ਾਂ ਦੀਆਂ ਖੁਫ਼ੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਇਕ ਸੀਨੀਅਰ ਖੁਫ਼ੀਆ ਅਧਿਕਾਰੀ ਇਹ ਅਨੁਮਾਨ ਲਾਇਆ ਹੈ। ਅਧਿਕਾਰੀ ਨੇ ਕਿਹਾ ਕਿ ਯੂਕ੍ਰੇਨੀ ਬਲਾਂ ਨੇ ਵੱਡੀ ਗਿਣਤੀ 'ਚ ਰੂਸੀ ਜਹਾਜ਼ਾਂ, ਟੈਂਕਾਂ ਅਤੇ ਕੁਝ ਰੱਖਿਆ ਪ੍ਰਣਾਲੀਆਂ ਨੂੰ ਮਾਰ ਦਿੱਤਾ ਹੈ।

ਇਹ ਵੀ ਪੜ੍ਹੋ : ਰੂਸ 'ਤੇ ਪਾਬੰਦੀਆਂ ਲਾਉਣ ਦੀ ਹੋਈ ਚਰਚਾ, ਬਾਈਡੇਨ ਨਾਲ ਗੱਲਬਾਤ ਕਰਨ ਤੋਂ ਬਾਅਦ ਬੋਲੇ ਜ਼ੇਲੇਂਸਕੀ

ਖੁਫ਼ੀਆ ਅਧਿਕਾਰੀ ਨੇ ਕਿਹਾ ਕਿ ਰੂਸੀ ਬਲਾਂ ਨੇ ਉੱਤਰੀ ਕੀਵ, ਪੂਰਬੀ ਸ਼ਹਿਰ ਖਾਰਕੀਵ ਅਤੇ ਉੱਤਰੀ ਸ਼ਹਿਰ ਚੇਰਨੀਹਿਵ 'ਚ ਤੋਪਾਂ ਨਾਲ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਬੀਤੇ 48 ਘੰਟਿਆਂ 'ਚ ਉਸ ਨੇ ਭਾਰੀ ਹਥਿਆਰਾਂ ਦਾ ਇਸਤੇਮਾਲ ਕੀਤਾ ਹੈ। ਅਧਿਕਾਰੀ ਦੇ ਨਾਂ ਜਨਤਕ ਨਾ ਕਰਨ ਦੀ ਸ਼ਰਤ 'ਤੇ ਕਿਹਾ ਕਿ ਰੂਸੀ ਫੌਜਾਂ ਪੂਰਬ 'ਚ ਡੋਨਬਾਸ ਖੇਤਰ 'ਚ ਘਿਰ ਗਈਆਂ ਹਨ ਜਿਥੇ ਬੀਤੇ ਅੱਠ ਸਾਲਾ ਤੋਂ ਯੂਕ੍ਰੇਨੀ ਫੌਜਾਂ ਰੂਸੀ ਸਮਰਥਿਤ ਵੱਖਵਾਦੀਆਂ ਨਾਲ ਲੜ ਰਹੀਆਂ ਹਨ।

ਇਹ ਵੀ ਪੜ੍ਹੋ : ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਲੈਣ ਲਈ ਕਿਸੇ ਭਾਰਤੀ ਨੂੰ ਵੀਜ਼ੇ ਦੀ ਨਹੀਂ ਲੋੜ : ਭਾਰਤੀ ਦੂਤਘਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News