ਵੈਨਜ਼ੁਏਲਾ ਦੀ ਜੇਲ 'ਚ ਅੱਗ ਲਗਾਉਣ ਦੇ ਦੋਸ਼ 'ਚ 5 ਪੁਲਸ ਅਧਿਕਾਰੀ ਹਿਰਾਸਤ 'ਚ

Sunday, Apr 01, 2018 - 03:34 PM (IST)

ਕਰਾਕਸ— ਵੈਨਜ਼ੁਏਲਾ 'ਚ ਇਕ ਜੇਲ 'ਚ ਅੱਗ ਲੱਗਣ ਦੀ ਘਟਨਾ ਲਈ ਜ਼ਿੰਮੇਵਾਰ ਹੋਣ ਦੇ ਸ਼ੱਕ 'ਚ 5 ਪੁਲਸ ਅਧਿਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਹ ਘਟਨਾ 29 ਮਾਰਚ ਨੂੰ ਵਾਪਰੀ ਅਤੇ ਇਸ ਦੇ 3 ਦਿਨਾਂ ਮਗਰੋਂ ਕਾਰਵਾਈ ਦੌਰਾਨ 5 ਸ਼ੱਕੀਆਂ ਨੂੰ ਫੜਿਆ ਗਿਆ ਹੈ। ਇਸ ਘਟਨਾ 'ਚ 68 ਲੋਕਾਂ ਦੀ ਜਾਨ ਚਲੀ ਗਈ ਸੀ। ਦੇਸ਼ ਦੇ ਮੁੱਖ ਵਕੀਲ ਨੇ ਇਸ ਦੀ ਜਾਣਕਾਰੀ ਦਿੱਤੀ। ਟੈਰੇਕ ਵਿਲੀਅਮ ਸਾਬ ਨੇ ਟਵਿੱਟਰ 'ਤੇ ਲਿਖਿਆ ਕਿ ਇਨ੍ਹਾਂ ਅਧਿਕਾਰੀਆਂ ਨੂੰ ਇਸ ਭਿਆਨਕ ਘਟਨਾ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਿਸ 'ਚ 68 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਉਨ੍ਹਾਂ ਨੂੰ ਇਸ ਦੀ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ। 
ਹਿਰਾਸਤ 'ਚ ਲਏ ਗਏ ਅਧਿਕਾਰੀਆਂ 'ਚ ਵੈਲੈਂਸ਼ੀਆ ਦੇ ਪੁਲਸ ਸਟੇਸ਼ਨ ਦੇ ਉਪ ਨਿਰਦੇਸ਼ਕ ਜੋਸ ਲੁਇਸ ਰਾਡ੍ਰਗੇਜ ਵੀ ਸ਼ਾਮਲ ਹਨ। ਇਸ ਪੁਲਸ ਥਾਣੇ ਦੀ ਜੇਲ 'ਚ ਅੱਗ ਲੱਗ ਗਈ ਸੀ । ਅੱਗ ਉਨ੍ਹਾਂ ਕੋਠਰੀਆਂ ਤਕ ਫੈਲ ਗਈ ਸੀ, ਜਿਨ੍ਹਾਂ 'ਚ ਲਗਭਗ 200 ਕੈਦੀਆਂ ਨੂੰ ਰੱਖਿਆ ਗਿਆ ਸੀ। ਸੋਸ਼ਲ ਮੀਡੀਆ 'ਤੇ ਆਪਣੇ ਸੰਖੇਪ ਬਿਆਨ 'ਚ ਸਾਬ ਨੇ ਦੱਸਿਆ ਕਿ ਸਰਕਾਰ ਇਨ੍ਹਾਂ ਦੁਖਦ ਘਟਨਾਵਾਂ ਸੰਬੰਧੀ ਸਪੱਸ਼ਟੀਕਰਣ ਦੇਵੇਗੀ ਅਤੇ ਇਨ੍ਹਾਂ ਪਿੱਛੇ ਜ਼ਿੰਮੇਵਾਰ ਸਾਰੇ ਦੋਸ਼ੀਆਂ ਨੂੰ ਸਜ਼ਾ ਦੇਵੇਗੀ।


Related News