ਬੰਗਲਾਦੇਸ਼ ਦੇ 5 ਮਛੇਰੇ ਅਗਵਾ
Wednesday, Oct 09, 2024 - 02:42 PM (IST)
ਢਾਕਾ (ਏਜੰਸੀ)- ਬੰਗਲਾਦੇਸ਼ ਦੇ ਦੱਖਣੀ ਸ਼ਹਿਰ ਟੇਕਨਾਫ ਨੇੜੇ ਨਾਫ ਨਦੀ ਵਿਚ ਮੱਛੀਆਂ ਫੜਨ ਦੌਰਾਨ ਮਿਆਂਮਾਰ ਦੀ ਅਰਾਕਾਨ ਫੌਜ ਦੇ ਸ਼ੱਕੀ ਮੈਂਬਰਾਂ ਨੇ 5 ਮਛੇਰਿਆਂ ਨੂੰ ਅਗਵਾ ਕਰ ਲਿਆ ਹੈ। ਸਥਾਨਕ ਅਖਬਾਰ 'ਢਾਕਾ ਟ੍ਰਿਬਿਊਨ' ਨੇ ਬੁੱਧਵਾਰ ਨੂੰ ਖਬਰ ਦਿੱਤੀ ਕਿ ਇਹ ਘਟਨਾ ਸੋਮਵਾਰ ਦੁਪਹਿਰ ਨੂੰ ਕਾਕਸ ਬਾਜ਼ਾਰ ਜ਼ਿਲ੍ਹੇ ਦੇ ਨਯਾਪਾਰਾ ਇਲਾਕੇ 'ਚ ਉਦੋਂ ਵਾਪਰੀ, ਜਦੋਂ ਮਛੇਰੇ ਨਾਫ ਨਦੀ 'ਚ ਮੱਛੀਆਂ ਫੜਨ ਗਏ ਸਨ।
ਰਿਪੋਰਟ ਮੁਤਾਬਕ ਮਛੇਰਿਆਂ ਨੂੰ ਅਜੇ ਤੱਕ ਵਾਪਸ ਨਹੀਂ ਭੇਜਿਆ ਗਿਆ ਹੈ। ਟੇਕਨਾਫ ਵਿੱਚ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਦੇ ਕਮਾਂਡਰ ਲੈਫਟੀਨੈਂਟ ਕਰਨਲ ਮੋਹੀਉਦੀਨ ਅਹਿਮਦ ਨੇ ਪੁਸ਼ਟੀ ਕੀਤੀ ਕਿ ਬੀਜੀਬੀ ਮਛੇਰਿਆਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਮਿਆਂਮਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ। ਸੁਬਰਾਂਗ ਯੂਨੀਅਨ ਕੌਂਸਲ ਦੇ ਮੈਂਬਰ ਅਬਦੁਸ ਸਲਾਮ ਨੇ ਕਿਹਾ, “ਇਸ ਖੇਤਰ ਦੇ 5 ਮਛੇਰਿਆਂ ਨੂੰ ਮਿਆਂਮਾਰ ਦੇ ਨਾਗਰਿਕਾਂ ਨੇ ਨਾਫ ਨਦੀ ਵਿੱਚ ਮੱਛੀਆਂ ਫੜਦੇ ਸਮੇਂ ਫੜ ਲਿਆ ਸੀ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਉਨ੍ਹਾਂ ਨੂੰ ਕਿਸ ਨੇ ਫੜਿਆ ਹੈ, ਪਰ ਦੇਸ਼ ਵਿੱਚ ਚੱਲ ਰਹੇ ਸੰਘਰਸ਼ ਨੂੰ ਦੇਖਦੇ ਹੋਏ, ਇਹ ਸ਼ੱਕ ਹੈ ਕਿ ਅਰਾਕਾਨ ਆਰਮੀ ਦੇ ਮੈਂਬਰ ਇਸ ਵਿਚ ਸ਼ਾਮਲ ਹਨ।"
ਇਹ ਵੀ ਪੜ੍ਹੋ: ਹੱਦ ਹੀ ਹੋ ਗਈ; ਨੇਤਾ ਜੀ ਨੇ ਚੋਣ ਪ੍ਰਚਾਰ ਲਈ ਦੋਸਤ ਤੋਂ 'ਉਧਾਰ' ਮੰਗੀ ਪਤਨੀ ਤੇ ਬੱਚੇ
ਸਥਾਨਕ ਮਛੇਰਿਆਂ ਮੁਤਾਬਕ ਜਲਿਆਪਾਰਾ ਦੇ ਅਬਦੁਲ ਮਜੀਦ ਦੀਆਂ ਤਿੰਨ ਕਿਸ਼ਤੀਆਂ ਮੰਗਲਵਾਰ ਸਵੇਰੇ ਨਾਫ ਨਦੀ 'ਚ ਮੱਛੀਆਂ ਫੜਨ ਲਈ ਨਿਕਲੀਆਂ ਸਨ। ਉਸ ਸਮੇਂ ਮਿਆਂਮਾਰ ਦੇ ਕੁਝ ਹਥਿਆਰਬੰਦ ਲੋਕਾਂ ਨੇ ਮਛੇਰਿਆਂ ਦਾ ਪਿੱਛਾ ਕੀਤਾ। ਉਨ੍ਹਾਂ ਕਿਹਾ ਕਿ ਦੋ ਕਿਸ਼ਤੀਆਂ ਭੱਜਣ ਵਿੱਚ ਕਾਮਯਾਬ ਹੋ ਗਈਆਂ, ਜਦੋਂ ਕਿ ਮਜੀਦ ਦੀ ਕਿਸ਼ਤੀ ਵਿੱਚੋਂ 5 ਮਛੇਰਿਆਂ ਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਅਮਰੀਕੀ ਯੂਨੀਵਰਸਿਟੀਆਂ ਤੋਂ ਮਿਲੇਗਾ ਮਾਰਗਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8