ਸਮੁੰਦਰੀ ਰਸਤੇ ਨੀਦਰਲੈਂਡ ਭੇਜੀ ਗਈ ਤਾਜ਼ੇ ਕੇਲਿਆਂ ਦੀ ਪਹਿਲੀ ਟ੍ਰਾਇਲ ਖੇਪ

Saturday, Nov 11, 2023 - 05:30 PM (IST)

ਜੈਤੋ (ਪਰਾਸ਼ਰ) - ਤਾਜ਼ੇ ਫਲਾਂ ਦੀ ਬਰਾਮਦ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹ ਦੇਣ ਲਈ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਕੰਮ ਕਰ ਰਹੀ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏ. ਪੀ. ਈ. ਡੀ. ਏ.) ਨੇ ਬਰਾਮਦ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਆਈ. ਐੱਨ. ਆਈ. ਫਾਰਮਜ਼ ਵੱਲੋਂ ਸਮੁੰਦਰੀ ਰਸਤੇ ਨੀਦਰਲੈਂਡ ਲਈ ਤਾਜ਼ੇ ਕੇਲਿਆਂ ਦੀ ਪਹਿਲੀ ਟ੍ਰਾਇਲ ਖੇਪ ਭੇਜੀ ਗਈ।

ਨੀਦਰਲੈਂਡ ਲਈ ਕੇਲਿਆਂ ਦੇ ਇਕ ਕੰਟੇਨਰ ਦੀ ਪਹਿਲੀ ਬਰਾਮਦ ਖੇਪ ਨੂੰ ਵੀਰਵਾਰ ਨੂੰ ਏ. ਪੀ. ਈ. ਡੀ. ਏ. (ਏਪੀਡਾ) ਦੇ ਚੇਅਰਮੈਨ ਅਭਿਸ਼ੇਕ ਦੇਵ ਨੇ ਮਹਾਰਾਸ਼ਟਰ ਦੇ ਬਾਰਾਮਤੀ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਯੂਰਪ ’ਚ ਕੇਲਿਆਂ ਦੀ ਟ੍ਰਾਇਲ ਸ਼ਿਪਮੈਂਟ ਕਰਨ ਵਾਲਾ ਏ. ਪੀ. ਈ. ਡੀ. ਏ.-ਰਜਿਸਟਰਡ ਆਈ. ਐੱਨ. ਆਈ. ਫਾਰਮਜ਼ ਭਾਰਤ ਤੋਂ ਫਲਾਂ ਅਤੇ ਸਬਜ਼ੀਆਂ ਦਾ ਇਕ ਚੋਟੀ ਦਾ ਬਰਾਮਦਕਾਰ ਹੈ ਅਤੇ ਉਨ੍ਹਾਂ ਦੀ ਪੈਦਾਵਾਰ ਦੁਨੀਆ ਭਰ ਦੇ 35 ਤੋਂ ਵੱਧ ਦੇਸ਼ਾਂ ’ਚ ਬਰਾਮਦ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :   ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ

ਇਹ ਵੀ ਪੜ੍ਹੋ :   ED ਵਿਭਾਗ ਦੀ ਵੱਡੀ ਕਾਰਵਾਈ, Hero Motocorp ਦੇ ਚੇਅਰਮੈਨ ਦੀਆਂ 3 ਜਾਇਦਾਦਾਂ ਜ਼ਬਤ

ਇਹ ਵੀ ਪੜ੍ਹੋ :    ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harinder Kaur

Content Editor

Related News