ਦੁਨੀਆਭਰ ’ਚ ਦਿਖਿਆ ਸਾਲ ਦਾ ਪਹਿਲਾ ‘ਸੁਪਰਮੂਨ’, ਧਰਤੀ ਦੇ ਬੇਹੱਦ ਕਰੀਬ ਆਇਆ ਚੰਨ
Wednesday, Apr 28, 2021 - 11:02 AM (IST)
ਵਾਸ਼ਿੰਗਟਨ : ਦੁਨੀਆ ’ਚ ਇਸ ਸਮੇਂ ਹਰ ਪਾਸੇ ਕੋਰੋਨਾ ਆਫ਼ਤ ’ਤੇ ਚਰਚਾ ਹੋ ਰਹੀ ਹੈ, ਜਿਸ ਨਾਲ ਲੋਕਾਂ ਦਾ ਮੰਨ ਪਰੇਸ਼ਾਨ ਹੈ ਪਰ ਇਸ ਦੌਰਾਨ ਆਸਮਾਨ ਵਿਚ ਅਜਿਹਾ ਖ਼ੂਬਸੂਰਤ ਨਜ਼ਾਰਾ ਵੀ ਦੇਖਿਆ ਗਿਆ ਹੈ, ਜੋ ਕੁੱਝ ਪਲ ਲਈ ਹੀ ਸਹੀ ਪਰ ਸੁਕੂਨ ਜ਼ਰੂਰ ਦੇ ਰਿਹਾ ਹੈ। ਇਨ੍ਹੀਂ ਦਿਨੀਂ ਦੁਨੀਆ ਭਰ ਵਿਚ ਸੁਪਰਮੂਨ ਦਾ ਨਜ਼ਾਰਾ ਦੇਖਿਆ ਜਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਚੰਨ ਧਰਤੀ ਦੇ ਬੇਹੱਦ ਕਰੀਬ ਹੈ। ਸੁਪਰਮੂਨ ਇਸ ਲਈ ਦਿਖਦਾ ਹੈ, ਕਿਉਂਕਿ ਚੰਨ ਧਰਤੀ ਦੇ ਆਸ-ਪਾਸ ਆਪਣੀ ਕਕਸ਼ਾ ਵਿਚ ਬੇਹੱਦ ਕਰੀਬ ਹੁੰਦਾ ਹੈ। ਇਸ ਲਈ ਇਹ ਫੁੱਲ ਮੂਨ ਤੋਂ ਵੀ ਵੱਡੇ ਆਕਾਰ ਦਾ ਹੁੰਦਾ ਹੈ। ਸੁਪਰਮੂਨ ਦੀਆਂ ਤਸਵੀਰਾਂ ਸੋੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਇਟਲੀ 'ਚ ਫਟਿਆ ਕੋਰੋਨਾ ਬੰਬ, 36 ਬੱਚਿਆਂ ਸਮੇਤ 300 ਭਾਰਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੁਪਰਮੂਨ ਦੇ ਵੀ ਕਈ ਨਾਮ ਹੁੰਦੇ ਹਨ। ਇਸ ਦੀ ਸ਼ੁਰੂਆਤ ਸਾਲ 1930 ਵਿਚ ਮੇਨ ਫਾਰਮਰ ਅਲਮੇਨਕ ਨੇ ਕੀਤੀ ਸੀ। ਉਨ੍ਹਾਂ ਨੇ ਅਮਰੀਕਨ ਇੰਡੀਅਨ ਨੇਮ ਛਾਪਣੇ ਸ਼ੁਰੂ ਕੀਤੇ ਸਨ, ਜਿਸ ਮੁਤਾਬਕ ਅਪ੍ਰੈਲ ਵਾਲੇ ਚੰਨ ਨੂੰ ਪਿੰਕ ਮੂਨ ਕਿਹਾ ਜਾਂਦਾ ਹੈ। ਇਸ ਨੂੰ ਅਮਰੀਕਾ ਵਿਚ ਪਾਏ ਜਾਣ ਵਾਲੇ ਇਕ ਪੌਦੇ ਦੇ ਨਾਮ ’ਤੇ ਰੱਖਿਆ ਗਿਆ ਸੀ। ਪਿੰਕ ਮੂਨ ਦੇ ਇਲਾਵਾ ਕਈ ਹੋਰ ਨਾਮ ਵੀ ਹਨ, ਜਿਵੇਂ ਸਪ੍ਰਾਊਟਿੰਗ ਗ੍ਰਾਸ ਮੂਨ, ਐਗ ਮੂਨ ਅਤੇ ਫਿਸ਼ ਮੂਨ। ਹਿੰਦੂ ਧਰਮ ਵਿਚ ਇਸ ਨੂੰ ਹਨੂੰਮਾਨ ਜਯੰਤੀ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਜਦੋਂਕਿ ਬੋਧ ਧਰਮ ਵਿਚ ਇਸ ਨੂੰ ਬਾਕ ਪੋਯਾ ਦੇ ਤੌਰ ’ਤੇ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਭਾਰਤੀ ਅਮਰੀਕੀ NGO ਨੇ ਕੋਰੋਨਾ ਆਫ਼ਤ ਦਰਮਿਆਨ ਭਾਰਤ ਲਈ ਜੁਟਾਏ 47 ਲੱਖ ਡਾਲਰ
ਸ਼੍ਰੀਲੰਕਾ ਵਿਚ ਇਸ ਦਿਨ ਨੂੰ ਇਸ ਲਈ ਮਨਾਇਆ ਜਾਂਦਾ ਹੈ, ਕਿਉਂਕਿ ਉਦੋਂ ਬੁੱਧ ਸ਼੍ਰੀਲੰਕਾ ਪਹੁੰਚੇ ਸਨ ਅਤੇ ਉਥੇ ਪਹੁੰਚ ਕੇ ਉਨ੍ਹਾਂ ਨੇ ਯੁੱਧ ਨੂੰ ਟਾਲ ਦਿੱਤਾ ਸੀ। ਉਥੇ ਹੀ ਸੁਪਰਮੂਨ ਨਾਮ ਸਾਲ 1979 ਵਿਚ ਪਿਆ ਸੀ, ਇਹ ਨਾਮ ਰਿਚਰਡ ਨੋਲ ਨੇ ਦਿੱਤਾ ਸੀ। ਇਸ ਸਾਲ ਦੀ ਗੱਲ ਕਰੀਏ ਤਾਂ ਸਾਨੂੰ 2 ਸੂਪਰਮੂਨ ਦਿਸਣ ਵਾਲੇ ਹਨ। ਪਹਿਲਾ ਸੁਪਰਮੂਨ ਤਾਂ ਅਸੀਂ ਵੇਖ ਹੀ ਲਿਆ ਹੈ, ਜਦੋਂ ਕਿ ਦੂਜਾ ਸੁਪਰਮੂਨ ਅਗਲੇ ਮਹੀਨੇ 26 ਮਈ ਨੂੰ ਦੇਖਣ ਨੂੰ ਮਿਲੇਗਾ। ਉਸ ਸਮੇਂ ਚੰਨ ਅਪ੍ਰੈਲ ਤੋਂ ਜ਼ਿਆਦਾ ਧਰਤੀ ਦੇ ਕਰੀਬ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ : 5 ਪਾਬੰਦੀਆਂ ਲਗਾ ਕੇ ਕੋਰੋਨਾ ਦੀ ਦੂਸਰੀ ਲਹਿਰ ਤੋਂ ਇੰਝ ਉਭਰਿਆ ਬ੍ਰਿਟੇਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।