ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ, ਹੋਸ਼ ਉਡਾ ਦੇਣ ਵਾਲੀ ਰਿਪੋਰਟ ਆਈ ਸਾਹਮਣੇ
Monday, Aug 11, 2025 - 12:26 PM (IST)

ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਕ ਸਰਵੇ 'ਚ ਹੋਸ਼ ਉਡਾ ਦੇਣ ਵਾਲਾ ਖ਼ੁਲਾਸਾ ਹੋਇਆ ਹੈ ਕਿ ਪੰਜਾਬ 'ਚ 10-16 ਸਾਲ ਦੀ ਉਮਰ ਦੇ ਕਰੀਬ ਤਿੰਨ ਬੱਚਿਆਂ 'ਚੋਂ ਇਕ ਸਕੂਲੀ ਬੱਚਾ ਜਾਂ ਤਾਂ ਜ਼ਿਆਦਾ ਭਾਰ ਵਾਲਾ ਹੈ ਜਾਂ ਮੋਟਾਪੇ ਤੋਂ ਪੀੜਤ ਹੈ। ਸਰਵੇ 'ਚ ਪਾਇਆ ਗਿਆ ਕਿ ਇਸ ਉਮਰ ਵਰਗ ਦੇ 31 ਫ਼ੀਸਦੀ ਸਕੂਲੀ ਬੱਚੇ ਜ਼ਿਆਦਾ ਭਾਰ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ : ਬਜ਼ੁਰਗਾਂ ਲਈ ਵੱਡੀ ਰਾਹਤ ਭਰੀ ਖ਼ਬਰ, 80 ਸਾਲ ਤੋਂ ਵੱਧ ਉਮਰ ਵਾਲਿਆਂ ਦੇ...
ਇਸ ਸਰਵੇ 'ਚ ਪਾਇਆ ਗਿਆ ਕਿ ਬਾਡੀ ਮਾਸ ਇੰਡੈਕਸ (ਬੀ. ਐੱਮ. ਆਈ.) ਦੇ ਆਧਾਰ 'ਤੇ 18.6 ਫ਼ੀਸਦੀ ਬੱਚੇ ਜ਼ਿਆਦਾ ਭਾਰ ਵਾਲੇ ਅਤੇ 12.4 ਫ਼ੀਸਦੀ ਬੱਚੇ ਮੋਟੇ ਸਨ। ਕੁੱਲ ਮਿਲਾ ਕੇ 28.64 ਫ਼ੀਸਦੀ ਬੱਚਿਆਂ ਨੇ ਦੱਸਿਆ ਕਿ ਉਹ ਹਫ਼ਤੇ 'ਚ ਤਿੰਨ ਵਾਰ ਤੋਂ ਜ਼ਿਆਦਾ ਨਾਸ਼ਤਾ ਨਹੀਂ ਕਰਦੇ। ਇਸ ਤਰ੍ਹਾਂ ਜ਼ਿਆਦਾ ਭਾਰ ਅਤੇ ਮੋਟੇ ਬੱਚਿਆਂ 'ਚ ਤਲੇ ਖਾਣੇ ਅਤੇ ਮਿੱਠੇ ਪਦਾਰਥਾਂ ਦਾ ਸੇਵਨ ਜ਼ਿਆਦਾ ਪਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਤੋਂ ਸਨਸਨੀਖੇਜ਼ ਖ਼ਬਰ : ਕਾਲੀ ਗੱਡੀ 'ਚ ਲਾਸ਼ਾਂ ਦੇਖ ਕੰਬੇ ਲੋਕ, ਇਕੱਠਾ ਹੋ ਗਿਆ ਸਾਰਾ ਪਿੰਡ
ਸੋਧ ਕਰਤਾਵਾਂ ਨੇ ਨਤੀਜਾ ਕੱਢਿਆ ਕਿ ਕਿਸ਼ੋਰਾਂ 'ਚ ਜ਼ਿਆਦਾ ਭਾਰ ਅਤੇ ਮੋਟਾਪੇ ਦਾ ਲਿੰਗ ਅਤੇ ਉਮਰ ਦੇ ਨਾਲ ਇਕ ਮਹੱਤਵਪੂਰਨ ਸਬੰਧ ਹੈ ਅਤੇ ਇਹ ਪ੍ਰਚਲਨ ਭਾਰਤ 'ਚ ਪਿਛਲੀਆਂ ਰਿਪੋਰਟਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਪਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮੋਟਾਪਾ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ ਅਤੇ ਜ਼ਿਆਦਾ ਮੋਟੇ ਬੱਚੇ ਬਚਪਨ 'ਚ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ, ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8