ਚੀਨ ਨੇ ਚਾਰਟਰ ਜਹਾਜ਼ ਰਾਹੀਂ ਹੁਬੇਈ ਨਿਵਾਸੀ 199 ਲੋਕਾਂ ਨੂੰ ਬੁਲਾਇਆ ਵਾਪਸ
Saturday, Feb 01, 2020 - 12:40 PM (IST)

ਬੀਜਿੰਗ- ਚੀਨ ਨੇ ਕੋਰੋਨਾਵਾਇਰਸ ਦੇ ਕਹਿਰ ਤੋਂ ਬਾਅਦ ਵਿਦੇਸ਼ਾਂ ਵਿਚ ਫਸੇ ਹੁਬੇਈ ਸੂਬੇ ਦੇ 199 ਨਿਵਾਸੀਆਂ ਨੂੰ ਚਾਰਟਰ ਜਹਾਜ਼ਾਂ ਰਾਹੀਂ ਵਿਦੇਸ਼ਾਂ ਤੋਂ ਵਾਪਸ ਬੁਲਾ ਲਿਆ ਹੈ। ਜਿਯਾਮੇਨ ਏਅਰਲਾਈਨਸ ਇਕ ਜਹਾਜ਼ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੇ ਇਕ ਜਹਾਜ਼ ਮਲੇਸ਼ੀਆ ਦੇ ਕੋਟਾ ਕਿਨਾਬਾਲੂ ਤੋਂ ਵੁਹਾਨ ਦੇ ਟਿਯਾਂਹੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੜੀਵਾਰ 8:53 ਵਜੇ ਤੇ ਰਾਤ 10:32 ਵਜੇ ਪਹੁੰਚੇ।
ਇਹ ਯਾਤਰੀਆਂ ਦੇ ਨਿਰਭਰ ਸੀ ਕਿ ਉਹ ਵਾਪਸ ਆਉਣਾ ਚਾਹੁੰਦੇ ਹਨ ਜਾਂ ਨਹੀਂ। ਇਹਨਾਂ ਯਾਤਰੀਆਂ ਵਿਚੋਂ ਮਲੇਸ਼ੀਆ ਤੋਂ ਯਾਤਰਾ ਕਰ ਰਹੇ ਗਾਓ ਹੁਈਲਿਨ ਨਾਂ ਦਾ ਯਾਤਰੀ ਵੀ ਸ਼ਾਮਲ ਸੀ, ਜਿਸ ਦੀ ਵੁਹਾਨ ਦੇ ਲਈ 27 ਜਨਵਰੀ ਦੀ ਉਡਾਣ ਕੋਰੋਨਾਵਾਇਰਸ ਦੇ ਕਾਰਨ ਰੱਦ ਹੋ ਗਈ ਸੀ। ਸ਼੍ਰੀ ਗਾਓ ਨੇ ਦੱਸਿਆ ਕਿ ਉਹਨਾਂ ਨੂੰ ਘਰ ਲਿਆਉਣ ਵਾਲੇ ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਦੇ ਤਾਪਮਾਨ ਦੀ ਜਾਂਚ ਕਰਨ ਤੇ ਵਾਇਰਸ ਦੇ ਜੋਖਿਮ ਨੂੰ ਘੱਟ ਕਰਨ ਦੇ ਲਈ ਸੁਰੱਖਿਆ ਅਹਤਿਆਤ ਦੇ ਕਦਮ ਚੁੱਕੇ ਗਏ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਦੇਸ਼ ਦਾ ਧੰਨਵਾਦੀ ਹਾਂ, ਜੋ ਕਿਸੇ ਨੂੰ ਇਕੱਲਾ ਨਹੀਂ ਛੱਡਦਾ।