ਨਿਊ ਜਰਸੀ ਦੇ ਬਾਰ ''ਚ ਗੋਲੀਬਾਰੀ, 10 ਲੋਕ ਜ਼ਖਮੀ
Saturday, May 25, 2019 - 08:32 PM (IST)
ਟ੍ਰੇਂਟਨ - ਨਿਊ ਜਰਸੀ ਦੇ ਟ੍ਰੇਂਟਨ ਬਾਰ 'ਚ ਹੋਈ ਗੋਲੀਬਾਰੀ 'ਚ 10 ਲੋਕ ਜ਼ਖਮੀ ਹੋਏ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਦੁਪਹਿਰ 12 ਵੱਜ ਕੇ 25 ਮਿੰਟ 'ਤੇ ਗੋਲੀਬਾਰੀ ਹੋਣ ਦੀ ਜਾਣਕਾਰੀ ਮਿਲੀ।
ਇਹ ਗੋਲੀਬਾਰੀ ਬੁਰਸਵਿਕ ਐਵੀਨਿਊ ਦੇ 300 ਬਲਾਕ 'ਚ ਇਕ ਬਾਰ ਦੇ ਬਾਹਰ ਹੋਈ। ਇਥੇ ਪਹੁੰਚੇ ਪੁਲਸ ਅਧਿਕਾਰੀਆਂ ਨੂੰ ਬਾਰ ਅੰਦਰ ਅਤੇ ਬਾਹਰ ਕਈ ਜ਼ਖਮੀ ਵਿਅਕਤੀ ਮਿਲੇ। ਟ੍ਰੇਂਟਨ ਪੁਲਸ ਬੁਲਾਰੇ ਕੈਪਟਨ ਸਟੀਫਨ ਵਾਰਨ ਨੇ ਦੱਸਿਆ ਕਿ 5 ਮਰਦਾਂ ਅਤੇ ਔਰਤਾਂ ਨੂੰ ਸਥਾਨਕ ਹਸਪਤਾਲਾਂ 'ਚ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਹੈ ਜਿਸ ਦੀ ਐਮਰਜੰਸੀ ਸਰਜਰੀ ਕੀਤੀ ਜਾ ਰਹੀ ਹੈ। ਉਥੇ ਪੁਲਸ ਬੁਲਾਰੇ ਨੇ ਦੱਸਿਆ ਕਿ ਇਸ ਦੀ ਜਾਂਚ ਅਜੇ ਜਾਰੀ ਹੈ।
