ਆਸਟ੍ਰੇਲੀਆ ’ਚ ਘਡ਼ੀਆਂ ਇਕ ਘੰਟਾ ਅੱਗੇ ਕੀਤੀਆਂ

10/07/2019 9:28:47 PM

ਕੈਨਬਰਾ (ਵੈੱਬ ਡੈਸਕ)-ਡੇਲਾਈਟ ਸੇਵਿੰਗ ਸਕੀਮ ਤਹਿਤ ਦਿਨ ਦੀ ਰੌਸ਼ਨੀ (ਐਨਰਜੀ) ਦਾ ਵਧੀਆ ਇਸਤੇਮਾਲ ਕਰਨ ਦੇ ਉਦੇਸ਼ ਤਹਿਤ ਆਸਟ੍ਰੇਲੀਆ ਵਿਚ ਘਡ਼ੀਆਂ ਨੂੰ 6 ਅਕਤੂਬਰ ਤਡ਼ਕਸਾਰ 2 ਵਜੇ ਤੋਂ 1 ਘੰਟਾ ਅੱਗੇ ਕਰ ਕੇ 3 ਵਜੇ ਕਰ ਦਿੱਤਾ ਗਿਆ। 7. 7 ਮਿਲੀਅਨ ਵਰਗ ਕਿਲੋਮੀਟਰ ਖੇਤਰਫਲ ਨਾਲ ਦੁਨੀਆ ਦੇ ਛੇਵੇਂ ਵੱਡੇ ਦੇਸ਼ ਆਸਟ੍ਰੇਲੀਆ ਨੂੰ ਸਮੇਂ ਦੇ ਹਿਸਾਬ ਨਾਲ ਵੱਖ-ਵੱਖ ਜ਼ੋਨਾਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚ ਆਪਸੀ ਸਮੇਂ ਵਿਚ ਮੁੱਖ ਤੌਰ ’ਤੇ 3 ਘੰਟੇ ਦਾ ਫਰਕ ਰਹਿੰਦਾ ਹੈ। ਇਸ ਡੇਲਾਈਟ ਸੇਵਿੰਗ ਸਕੀਮ ਦਾ ਅਸਰ ਵਿਸ਼ੇਸ਼ ਤੌਰ ’ਤੇ ਆਸਟ੍ਰੇਲੀਆ ਈਸਟਰਨ ਅਤੇ ਆਸਟ੍ਰੇਲੀਆ ਸੈਂਟਰਲ ਜ਼ੋਨ ’ਤੇ ਹੋਵੇਗਾ, ਜਿਸ ਵਿਚ ਨਿਊ ਸਾਊਥ ਵੇਲਸ, ਵਿਕਟੋਰੀਆ, ਤਸਮਾਨੀਆ, ਆਸਟ੍ਰੇਲੀਅਨ ਕੈਪੀਟਲ ਟੈਰਿਟਰੀ, ਨੌਰਫੋਕ ਅਤੇ ਆਈਸਲੈਂਡ ਦੇ ਪ੍ਰਦੇਸ਼ ਹੋਣਗੇ। ਇਕ ਘੰਟਾ ਸਮਾਂ ਅੱਗੇ ਵਧਾਉਣ ਵਾਲੇ ਮੁੱਖ ਸ਼ਹਿਰਾਂ ਵਿਚ ਸਿਡਨੀ, ਮੈਲਬੌਰਨ, ਹੋਬਾਰਟ ਅਤੇ ਕੈਨਬਰਾ ਆਦਿ ਵੀ ਸ਼ਾਮਲ ਹਨ। ਪਰਥ ਸਮੇਤ ਕੁੱਝ ਹੋਰ ਸੂਬਿਆਂ ਵਿਚ ਸ਼ਹਿਰਾਂ ਦੇ ਸਮੇਂ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ।


Sunny Mehra

Content Editor

Related News