ਪੰਜਸ਼ੀਰ ''ਚ ਭਿਆਨਕ ਲੜਾਈ ਜਾਰੀ, 700 ਤਾਲਿਬਾਨੀ ਢੇਰ, 600 ਕੈਦ

Sunday, Sep 05, 2021 - 02:15 AM (IST)

ਪੰਜਸ਼ੀਰ ''ਚ ਭਿਆਨਕ ਲੜਾਈ ਜਾਰੀ, 700 ਤਾਲਿਬਾਨੀ ਢੇਰ, 600 ਕੈਦ

ਕਾਬੁਲ - ਅਫਗਾਨਿਸਤਾਨ ਦੇ ਉੱਤਰੀ ਪੂਰਬੀ ਸੂਬੇ ਦੇ ਪੰਜਸ਼ੀਰ ਤੋਂ ਸ਼ਨੀਵਾਰ ਨੂੰ ਆਪਸ ਵਿੱਚ ਵਿਰੋਧੀ ਖਬਰਾਂ ਦੇ ਵਿੱਚ ਤਾਲਿਬਾਨ ਸਮੂਹ ਅਤੇ ਵਿਰੋਧੀ ਬਲਾਂ ਵਿਚਾਲੇ ਭਿਆਨਕ ਲੜਾਈ ਜਾਰੀ ਹੈ। ਵਿਰੋਧੀ ਬਲਾਂ ਦਾ ਦਾਅਵਾ ਹੈ ਕਿ ਅੱਜ ਦੀ ਲੜਾਈ ਵਿੱਚ ਕਰੀਬ 700 ਤਾਲਿਬਾਨੀ ਮਾਰੇ ਗਏ ਅਤੇ 600 ਹੋਰਾਂ ਨੂੰ ਕੈਦ ਕਰ ਲਿਆ ਗਿਆ। ਪੰਜਸ਼ੀਰ ਵਿਰੋਧੀ ਸਮੂਹਾਂ ਦੇ ਸੋਸ਼ਲ ਮੀਡੀਆ ਅਕਾਉਂਟ ਦੇ ਅਨੁਸਾਰ, ਤਾਲਿਬਾਨ ਫੌਜ ਭਾਰੀ ਨੁਕਸਾਨ ਝੱਲਣ ਤੋਂ ਬਾਅਦ ਸੂਬੇ ਤੋਂ ਭੱਜ ਰਹੀ ਸੀ। ਪੰਜਸ਼ੀਰ ਸੂਬੇ ਵਿੱਚ ਵਿਰੋਧੀ ਬਲਾਂ ਦੀ ਅਗਵਾਈ ਕਰ ਰਹੇ ਅਹਿਮਦ ਮਸੂਦ ਨੇ ਇੱਕ ਆਡੀਓ ਮੈਸੇਜ ਵਿੱਚ ਕਿਹਾ ਕਿ 700 ਤੋਂ ਜ਼ਿਆਦਾ ਤਾਲਿਬਾਨ ਮਾਰੇ ਗਏ ਅਤੇ 600 ਹੋਰ ਫੜੇ ਗਏ ਅਤੇ ਕੈਦ ਕੀਤੇ ਗਏ ਜਦੋਂ ਕਿ ਬਾਕੀ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਮਸੂਦ ਨੇ ਮੈਸੇਜ ਵਿੱਚ ਕਿਹਾ, ‘‘ਅਸੀਂ ਫਰੰਟ ਲਾਈਨ ਵਿੱਚ ਹਾਂ, ਸਭ ਕੁੱਝ ਯੋਜਨਾਬੱਧ ਸੀ। ਅਸੀਂ ਪੂਰੇ ਸੂਬੇ ਨੂੰ ਕੰਟਰੋਲ ਕਰਦੇ ਹਾਂ।''

ਇਹ ਵੀ ਪੜ੍ਹੋ - ਅਮਰੀਕਾ ਦੁਆਰਾ ਕੋਸੋਵੋ ਦੇਸ਼ ਦੀ ਫਾਈਜ਼ਰ ਵੈਕਸੀਨ ਦੀਆਂ 5 ਲੱਖ ਖੁਰਾਕਾਂ ਨਾਲ ਸਹਾਇਤਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News