ਮਹਿਲਾ ਦੇ ਲੀਵਰ ''ਚ ਪਲ ਰਿਹਾ ਸੀ ਭਰੂਣ, ਡਾਕਟਰ ਵੀ ਹੋਏ ਹੈਰਾਨ
Thursday, Dec 16, 2021 - 04:46 PM (IST)
ਟੋਰਾਂਟੋ (ਬਿਊਰੋ): ਕੈਨੇਡਾ ਦਾ ਐਕਟੋਪਿਕ ਪ੍ਰੈਗਨੈਂਸੀ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਮਹਿਲਾ ਦੇ ਲੀਵਰ ਵਿਚ ਭਰੂਣ ਪਾਇਆ ਗਿਆ ਹੈ। 'ਦੀ ਸਨ' ਦੀ ਖ਼ਬਰ ਮੁਤਾਬਕ ਕੈਨੇਡਾ ਦੇ ਮੈਨੀਟੋਬਾ ਵਿਚ ਚਿਲਡਰਨ ਹਸਪਤਾਲ ਰਿਸਰਚ ਇੰਸਟੀਚਿਊਟ ਦੇ ਬੱਚਿਆਂ ਦੇ ਡਾਕਟਰ ਮਾਈਕਲ ਨਾਰਵੇ ਨੇ ਇਹ ਖੁਲਾਸਾ ਕੀਤਾ ਹੈ। ਉਹਨਾਂ ਨੇ ਦੱਸਿਆ ਕਿ 33 ਸਾਲ ਦੀ ਮਹਿਲਾ ਦਾ ਮਾਹਵਾਰੀ ਸਮਾਂ 49 ਦਿਨ ਦਾ ਰਿਹਾ ਅਤੇ ਉਸ ਨੂੰ 14 ਦਿਨ ਤੱਕ ਲਗਾਤਾਰ ਬਲੀਡਿੰਗ ਹੁੰਦੀ ਰਹੀ। ਉਦੋਂ ਡਾਕਟਰ ਮਾਈਕਲ ਨੇ ਸੋਨੋਗ੍ਰਾਫੀ ਵਿਚ ਮਹਿਲਾ ਦੇ ਲੀਵਰ ਵਿਚ ਇਕ ਭਰੂਣ ਦੇਖਿਆ, ਜਿਸ ਤੋਂ ਪਤਾ ਚੱਲਿਆ ਕਿ ਉਸ ਮਹਿਲਾ ਨੂੰ ਐਕਟੋਪਿਕ ਪ੍ਰੈਗਨੈਂਸੀ ਹੈ ਜੋ ਬਹੁਤ ਦੁਰਲੱਭ ਹੁੰਦੀ ਹੈ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ : 9.5 ਬਿਲੀਅਨ ਡਾਲਰ ਦੀ ਲਾਗਤ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਜੇਐਫਕੇ ਦਾ ਹੋਵੇਗਾ ਪੁਨਰ ਨਿਰਮਾਣ
ਡਾਕਟਰ ਮਾਈਕਲ ਨੇ ਕਿਹਾ ਕਿ ਅਸੀਂ ਢਿੱਡ ਵਿਚ ਕਈ ਵਾਰ ਪ੍ਰੈਗਨੈਂਸੀ ਦੇਖੀ ਹੈ ਪਰ ਲੀਵਰ ਵਿਚ ਪਹਿਲੀ ਵਾਰ ਦੇਖੀ। ਇਸ ਮਾਮਲੇ ਵਿਚ ਡਾਕਟਰ ਮਹਿਲਾ ਦੀ ਜਾਨ ਤਾਂ ਬਚਾ ਸਕਦੇ ਹਨ ਪਰ ਲੀਵਰ ਵਿਚ ਵੱਧਦੇ ਹੋਏ ਭਰੂਣ ਦੀ ਜਾਨ ਨਹੀਂ ਬਚਾ ਸਕਦੇ। ਮਾਈਕਲ ਨੇ ਇਸ 'ਤੇ ਇਕ ਵੀਡੀਓ ਬਣਾ ਕੇ ਆਪਣੇ ਟਿਕਟਾਕ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੋ ਦਿਨ ਵਿਚ 30 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ ਅਤੇ 17 ਹਜ਼ਾਰ ਤੋਂ ਵੱਧ ਕੁਮੈਂਟ ਆਏ ਹਨ। ਕਈ ਲੋਕਾਂ ਨੇ ਇਸ 'ਤੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ ਕਿ ਅਸੀਂ ਬੱਚਾ ਅਤੇ ਮਾਂ ਦੋਹਾਂ ਲਈ ਪ੍ਰਾਰਥਨਾ ਕਰਦੇ ਹਾਂ। ਦੂਜੇ ਯੂਜ਼ਰ ਨੇ ਲਿਖਿਆ ਕਿ ਮੈਂ ਅਜਿਹਾ ਮਾਮਲਾ ਪਹਿਲੀ ਵਾਰ ਸੁਣਿਆ ਹੈ। ਉੱਥੇ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਲੀਵਰ ਵਿਚ ਭਰੂਣ ਦਾ ਪਾਇਆ ਜਾਣਾ ਅਸਲ ਵਿਚ ਇਕ ਅਨੋਖਾ ਕੇਸ ਹੈ।