ਨੋਵਾ ਸਕੋਟੀਆ ''ਚ ਰੇਲ ਗੱਡੀ ਨਾਲ ਟੱਕਰ ਮਗਰੋਂ ਔਰਤ ਦੀ ਮੌਤ
Friday, Jun 16, 2017 - 03:37 PM (IST)

ਹੈਲੀਫੈਕਸ— ਨੋਵਾ ਸਕੋਟੀਆ 'ਚ ਵੀਰਵਾਰ ਸਵੇਰੇ ਇਕ ਔਰਤ ਦੀ ਸੀ. ਐੱਨ ਰੇਲ ਗੱਡੀ ਨਾਲ ਟੱਕਰ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9.18 ਵਜੇ ਫੋਨ ਆਇਆ ਅਤੇ ਦੱਸਿਆ ਗਿਆ ਕਿ ਹੈਲੀਫੈਕਸ ਟਰੇਨ ਨਾਲ ਪੈਦਲ ਜਾ ਰਹੀ ਇਕ ਔਰਤ ਦੀ ਟੱਕਰ ਹੋ ਗਈ। ਇਹ ਔਰਤ ਰੋਕੀ ਡਰਾਇਵ ਲੇਨ ਏਰੀਏ 'ਚ ਪਟੜੀ 'ਤੇ ਤੁਰ ਰਹੀ ਸੀ। ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ ਤੇ ਪੁਲਸ ਨੇ ਕਿਹਾ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਇਕ ਵਿਅਕਤੀ ਨੇ ਦੱਸਿਆ ਕਿ ਇਸ ਔਰਤ ਦੀ ਗੱਡੀ ਨਾਲ ਟੱਕਰ ਹੁੰਦੇ ਹੀ ਉੱਚੀ-ਉੱਚੀ ਧਮਾਕੇ ਵਰਗੀਆਂ ਆਵਾਜ਼ਾਂ ਸੁਣੀਆਂ ਤੇ ਉਹ ਡਰ ਗਿਆ। ਬਾਅਦ 'ਚ ਪਤਾ ਲੱਗਾ ਕਿ ਇਕ ਔਰਤ ਦੀ ਮੌਤ ਹੋ ਗਈ ਹੈ। ਇੱਥੇ ਪੁਲਸ ਦੇ ਵਾਹਨ ਤੇ ਐਂਬੂਲੈਂਸ ਪੁੱਜ ਗਈ ਸੀ ਪਰ ਔਰਤ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਸ ਰੇਲ ਟਰੈਕ 'ਤੇ ਬਹੁਤ ਸਾਰੇ ਲੋਕ ਸੈਰ ਕਰਨ ਲਈ ਆਉਂਦੇ ਹਨ ਤੇ ਇਸ ਘਟਨਾ ਮਗਰੋਂ ਲੋਕਾਂ ਦੇ ਦਿਲ 'ਚ ਡਰ ਪੈਦਾ ਹੋ ਗਿਆ ਹੈ।