ਸ਼ਰਮਸਾਰ ਪੰਜਾਬ! ਕਰਜ਼ੇ ਦਾ ਵਿਆਜ ਨਾ ਦੇਣ ''ਤੇ ਗਰਭਵਤੀ ਕਰ ਦਿੱਤੀ ਔਰਤ; ਜਣੇਪੇ ਮਗਰੋਂ...
Sunday, Sep 07, 2025 - 01:51 PM (IST)

ਫ਼ਿਲੌਰ (ਭਾਖੜੀ)- ਫ਼ਿਲੌਰ ਦੇ ਨੇੜੇ ਪਿੰਡ ’ਚ ਇਕ ਅਜੀਬ ਮਾਮਲਾ ਸਾਹਮਣੇ ਆਇਆ, ਜਿਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 45 ਤੋਂ 50 ਸਾਲ ਦੀ ਉਮਰ ਦੇ ਇਕ ਵਿਅਕਤੀ ਦੇ ਆਪਣੀ ਹੀ ਉਮਰ ਦੀ ਇਕ ਔਰਤ ਨਾਲ ਸਬੰਧ ਸਨ। ਔਰਤ ਗਰਭਵਤੀ ਹੋ ਗਈ। 2 ਹਫਤੇ ਪਹਿਲਾਂ ਔਰਤ ਨੇ ਇਕ ਕੁੜੀ ਨੂੰ ਜਨਮ ਦਿੱਤਾ, ਜਿਸ ਨੂੰ ਦੋਵਾਂ ਨੇ ਗੋਦ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਦੋਵੇਂ ਪਹਿਲਾਂ ਹੀ ਵਿਆਹੇ ਹੋਏ ਸਨ ਅਤੇ ਦੋਵਾਂ ਦੇ ਬੱਚੇ ਵੀ ਸਨ। ਫਿਰ ਉਨ੍ਹਾਂ ਨੇ ਨਵਜੰਮੀ ਕੁੜੀ ਨੂੰ ਗੋਦ ਲੈਣ ਲਈ ਕਿਸੇ ਪਰਿਵਾਰ ਨੂੰ ਦੇ ਦਿੱਤਾ, ਜਿਸ ’ਚ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਇਕ ਸਮਾਜ ਸੇਵਕ ਨੇ ਆਪਣਾ ਨਾਮ ਗੁਪਤ ਰੱਖਦੇ ਹੋਏ ਨਵਜੰਮੀ ਕੁੜੀ ਨੂੰ ਇਨਸਾਫ ਦਿਵਾਉਣ ਲਈ ਸਥਾਨਕ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਵੱਡਾ ਫੇਰਬਦਲ! ਅਫ਼ਸਰਾਂ ਦੀਆਂ ਹੋਈਆਂ ਬਦਲੀਆਂ
ਜਾਣਕਾਰੀ ਅਨੁਸਾਰ ਇਕ ਲੋੜਵੰਦ ਔਰਤ ਨੂੰ ਪੈਸਿਆਂ ਦੀ ਲੋੜ ਸੀ। ਉਸ ਦਾ ਪਤੀ ਕੰਮ ਲਈ ਵਿਦੇਸ਼ ਗਿਆ ਹੋਇਆ ਸੀ। ਉਸ ਦੀ ਪਤਨੀ ਆਪਣੀ 16 ਸਾਲ ਦੀ ਧੀ ਅਤੇ ਸੱਸ ਨਾਲ ਘਰ ’ਚ ਰਹਿ ਰਹੀ ਸੀ। ਉਸ ਨੇ ਨੇੜਲੇ ਪਿੰਡ ਦੇ ਇਕ ਵਿਅਕਤੀ ਨਾਲ ਸੰਪਰਕ ਕੀਤਾ, ਜੋ ਵਿਆਜ ’ਤੇ ਪੈਸੇ ਦਿੰਦਾ ਹੈ। ਉਸ ਨੇ ਆਪਣੀ ਇਕ ਜ਼ਮੀਨ ਨੂੰ ਗਹਿਣੇ ਰੱਖ ਕੇ ਉਸ ਤੋਂ ਵਿਆਜ ’ਤੇ 3 ਲੱਖ ਰੁਪਏ ਲੈ ਲਏ। ਇਹ ਵੀ ਪਤਾ ਲੱਗਾ ਹੈ ਕਿ ਔਰਤ ਨੇ ਵਿਆਜ ’ਤੇ ਲਈ ਸਾਰੀ ਰਕਮ ਵਾਪਸ ਕਰ ਦਿੱਤੀ ਹੈ ਪਰ ਉਸ ਵਿਅਕਤੀ ਨੇ ਰਕਮ ਦੁੱਗਣੀ ਕਰ ਦਿੱਤੀ ਕਿਉਂਕਿ ਉਹ ਸਮੇਂ ਸਿਰ ਵਿਆਜ ਨਹੀਂ ਦੇ ਸਕੀ ਅਤੇ ਔਰਤ ਦੀ ਬੇਵੱਸੀ ਦਾ ਫਾਇਦਾ ਉਠਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਲੱਗ ਪਿਆ, ਜਿਸ ਕਾਰਨ ਔਰਤ ਗਰਭਵਤੀ ਹੋ ਗਈ। ਡਾਕਟਰ ਨੇ ਬੱਚੇ ਦਾ ਗਰਭਪਾਤ ਕਰਨ ਤੋਂ ਇਨਕਾਰ ਕਰ ਦਿੱਤਾ, ਇਸ ਲਈ ਉਸ ਨੂੰ ਬੇਵੱਸੀ ’ਚ ਇਕ ਬੱਚੀ ਨੂੰ ਜਨਮ ਦੇਣਾ ਪਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਮਗਰੋਂ ਸਕੂਲ ਖੁੱਲ੍ਹਣ ਬਾਰੇ ਨਵੇਂ ਹੁਕਮ ਜਾਰੀ, ਨਾ ਮੰਨਣ 'ਤੇ ਹੋਵੇਗੀ ਕਾਰਵਾਈ
ਜਦੋਂ ਸਟੇਸ਼ਨ ਇੰਚਾਰਜ ਭੂਸ਼ਣ ਕੁਮਾਰ ਨਾਲ ਇਸ ਸਬੰਧ ’ਚ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ। 21 ਅਗਸਤ ਨੂੰ ਔਰਤ ਨੇ ਜਲੰਧਰ ਦੇ ਇਕ ਹਸਪਤਾਲ ’ਚ ਇਕ ਕੁੜੀ ਨੂੰ ਜਨਮ ਦਿੱਤਾ ਅਤੇ 5 ਦਿਨਾਂ ਬਾਅਦ ਹੀ ਉਸ ਨੂੰ ਕਿਸੇ ਹੋਰ ਪਰਿਵਾਰ ਨੂੰ ਗੋਦ ਲੈਣ ਲਈ ਦੇ ਦਿੱਤਾ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਔਰਤ ਨੇ ਕਿਹਾ ਕਿ ਉਹ ਅਤੇ ਆਦਮੀ ਆਪਣੀ ਮਰਜ਼ੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਸਨ, ਜਿਸ ’ਚ ਉਹ ਗਰਭਵਤੀ ਹੋ ਗਈ ਅਤੇ ਉਸ ਨੂੰ ਬੱਚੇ ਨੂੰ ਜਨਮ ਦੇਣਾ ਪਿਆ। ਉਸ ਨੇ ਉਨ੍ਹਾਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਦੇ ਦਸਤਾਵੇਜ਼ ਵੀ ਦਿੱਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8