ਪੰਜਾਬ ਤੋਂ ਵੱਡੀ ਖ਼ਬਰ: ਰੇਲ ਵਿਭਾਗ ਨੇ ਮੀਂਹ ਦੇ ਮੱਦੇਨਜ਼ਰ ਰੱਦ ਕੀਤੀਆਂ ਇਹ ਰੇਲ ਗੱਡੀਆਂ
Wednesday, Sep 03, 2025 - 07:48 AM (IST)

ਫਿਰੋਜ਼ਪੁਰ (ਕੁਮਾਰ) : ਰੇਲ ਵਿਭਾਗ ਵੱਲੋਂ ਕਪੂਰਥਲਾ-ਹੁਸੈਨਪੁਰ ਸੈਕਸ਼ਨ ਵਿਚਕਾਰ ਭਾਰੀ ਪਾਣੀ ਭਰਨ ਅਤੇ ਸੈਸ ਕੱਟਣ ਕਾਰਨ ਰੇਲ ਸੰਚਾਲਨ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਜਾਣਕਾਰੀ ਦਿੰਦੇ ਹੋਏ ਡੀਆਰਐੱਮ ਦਫ਼ਤਰ ਫਿਰੋਜ਼ਪੁਰ ਦੇ ਅਧਿਕਾਰੀ ਨੇ ਦੱਸਿਆ ਕਿ 3 ਸਤੰਬਰ 2025 ਨੂੰ ਰੇਲ ਗੱਡੀ ਨੰਬਰ 74931 ਜਲੰਧਰ ਸ਼ਹਿਰ-ਫਿਰੋਜ਼ਪੁਰ ਛਾਉਣੀ, ਰੇਲ ਗੱਡੀ ਨੰਬਰ-74934 ਫਿਰੋਜ਼ਪੁਰ ਛਾਉਣੀ-ਜਲੰਧਰ ਸ਼ਹਿਰ ਅਤੇ ਰੇਲ ਗੱਡੀ ਨੰਬਰ-74935 ਜਲੰਧਰ ਸ਼ਹਿਰ-ਫਿਰੋਜ਼ਪੁਰ ਛਾਉਣੀ ਨਹੀਂ ਚੱਲਣਗੀਆਂ।
ਦੱਸ ਦੇਈਏ ਕਿ ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਬਹੁਤ ਸਾਰੀਆਂ ਥਾਵਾਂ ਅਤੇ ਪਿੰਡਾਂ ਵਿਚ ਹੜ੍ਹ ਆਏ ਹੋਏ ਹਨ। ਇਸ ਦੌਰਾਨ ਕਈ ਪਿੰਡਾਂ ਵਿਚ ਪਾਣੀ ਭਰ ਗਿਆ ਹੈ। ਕਈ ਲੋਕਾਂ ਦੇ ਮਕਾਨਾਂ ਨੂੰ ਨੁਕਸਾਨ ਹੋਇਆ ਹੈ। ਭਾਰੀ ਮੀਂਹ ਪੈਣ ਕਾਰਨ ਲੋਕ ਘਰ ਦੀਆਂ ਛੱਤਾਂ 'ਤੇ ਰਹਿਣ ਲਈ ਮਜ਼ਬੂਰ ਹੋ ਰਹੇ ਹਨ।